ਪੁਲਿਸ ਅਫਸਰ ਵਿੱਚ ਗੱਡੀ ਮਾਰਕੇ ਭੱਜਣ ਵਾਲੀ ਭਾਰਤੀ ਮੂਲ ਦੀ ਗੀਤਾ ਨਾਇਰ ਗ੍ਰਿਫਤਾਰ

ਨਿਊਯਾਰਕ/ ਉਨਟਾਰੀੳ —ਬੀਤੇ ਦਿਨ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਕੈਲੇਡਨ ਦੀ ਇਕ ਭਾਰਤੀ ਮੂਲ ਦੀ 45 ਸਾਲਾਂ ਅੋਰਤ ਗੀਤਾ ਨਾਇਰ ਨੂੰ ਵੀਰਵਾਰ ਦੀ ਸ਼ਾਮ ਨੂੰ 5:30 ਵਜੇ ਦੇ ਕਰੀਬ ਬੁੱਸ਼ ਸਟ੍ਰੀਟ ਅਤੇ ਅੋਲਡ ਮੇਨ ਸਟ੍ਰੀਟ ਤੇ ਇੱਕ ਪੁਲਿਸ ਨਾਕੇ ਤੇ ਉਪੀਪੀ ਅਫਸਰਾਂ ਨੂੰ ਸਾਹ ਦਾ ਸੈਂਪਲ ਦੇਣ ਦੀ ਬਜਾਏ ਅਫ਼ਸਰ ਵਿੱਚ ਗੱਡੀ ਮਾਰਨ ਤੇ ਮੌਕੇ ਤੋਂ ਭੱਜਣ ਦੇ ਦੋਸ਼ਾਂ ਹੇਠ ਉਸ ਦੇ  ਘਰ ਦੇ ਡਰਾਇਵ ਵੇਅ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਰੁਕਣ ਤੇ ਸ਼ਰਾਬ ਟੈਸਟ ਦਾ ਸੈਂਪਲ ਦੇਣ ਦੇ ਇਸ਼ਾਰੇ ਤੋਂ ਬਾਅਦ ਗੀਤਾ ਨਾਇਰ ਨੇ ਗੱਡੀ ਪੁਲੀਸ ਅਫਸਰ ਵਿੱਚ ਮਾਰਕੇ ਭਜਾ ਕਿ ਲੈ ਗਈ ਸੀ ਜਿਸਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ।

Install Punjabi Akhbar App

Install
×