ਅਮਰੀਕਾ ਦੇ ਅਲਵਾਮਾ ਸੂਬੇ ਚ’ ਇਕ ਭਾਰਤੀ ਮੂਲ ਦੇ ਸਟੋਰ ਕਲਰਕ ਦੀ ਗੋਲੀ ਮਾਰ ਹੱਤਿਆ

FullSizeRender (2)

ਨਿਊਯਾਰਕ, 30 ਜੁਲਾਈ — ਬੀਤੇਂ ਦਿਨ ਅਮਰੀਕਾ ਦੇ ਸੂਬੇ ਅਲਵਾਮਾ ਦੇ ਸ਼ਹਿਰ ਬਰੂਡਿਜ ਵਿਖੇਂ ਗਲਫ ਕੰਪਨੀ ਦੇ ਗੈਸ ਸਟੇਸ਼ਨ ਨਾਲ ਸਥਿੱਤ ਇਕ ਜੇ. ਐਂਡ .ਐਸ ਬਾਈ -ਰਾਈਟ ਨਾਂ ਦੇ ਸਟੋਰ ਤੇ ਬਤੌਰ ਕਲਰਕ ਕੰਮ ਕਰਦੇ ਇਕ ਭਾਰਤੀ ਮੂਲ ਦੇ ਕੇਰਲਾ ਸੂਬੇ ਨਾਲ ਸੰਬੰਧ ਰੱਖਣ ਵਾਲੇ ਇਕ (30) ਸਾਲਾ ਨੋਜਵਾਨ ਨੀਲ ਕੁਮਾਰ ਦੀ ਇਕ ਕਾਲੇ ਮੂਲ ਦੇ ਹਥਿਆਰਬੰਦ ਹਮਲਾਵਰ ਨੇ ਲੁੱਟ ਦੀ ਨੀਯਤ ਨਾਲ ਦਾਖਲ ਹੋ ਕੇ ਗੋਲੀ  ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੀਲ ਕੁਮਾਰ ਨੇ ਰੋਜ਼ ਦੀ ਤਰਾਂ ਸਵੇਰ ਦੇ 6:00 ਵਜੇਂ ਸਟੋਰ ਖੋਲ੍ਹਿਆ ਅਤੇ ਹਮਲਾਵਰ 6:07 ਤੇ ਦਾਖਲ ਹੋਇਆਂ ਅਤੇ ਕਾਉਟਰ ਤੇ ਖੜੇ ਨੀਲ ਕੁਮਾਰ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ । ਮਿ੍ਰਤਕ ਸਥਾਨਕ ਟ੍ਰਾਯ ਯੂਨੀਵਰਸਿਟੀ ਚ’ ਮਾਸਟਰ ਕੰਪਿਊਟਰ ਸਾਇੰਸ ਦੀ ਪੜਾਈ ਕਰਦਾ ਸੀ ਅਤੇ ਪਾਰਟ ਟਾਈਮ ਉਹ ਸਟੋਰ ਤੇ ਕੰਮ ਕੰਦਾ ਸੀ। ਪੁਲਿਸ ਨੇ ਕੈਮਰਿਆਂ ਦੀ ਫੁਟੇਜ ਤੋਂ ਛਾਣਬੀਨ ਕਰਕੇ ਉਸ ਦੇ ਕਾਤਲ ਇਕ ਕਾਲੇ ਮੂਲ ਦੇ (23 ) ਸਾਲਾ ਲਿੳਨ ਟੈਰੇਲ ਨੂੰ ਗਿ੍ਰਫਤਾਰ ਕਰ ਲਿਆ ਹੈ,ਜੋ ਸਥਾਨਕ ਜੇਲ੍ਹ ਚ’ ਨਜ਼ਰਬੰਦ ਹੈ।

Install Punjabi Akhbar App

Install
×