ਭਾਰਤੀ ਸੈਨਾ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕਰੇਗਾ ਵੱਡਾ ਫ਼ੌਜੀ ਅਭਿਆਸ

armyਭਾਰਤੀ ਸੈਨਾ ਪਾਕਿਸਤਾਨ ਨਾਲ ਲੱਗਦੀ ਆਪਣੀ ਸਰਹੱਦ ‘ਤੇ ਵੱਡਾ ਫ਼ੌਜੀ ਅਭਿਆਸ ਕਰਨ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਿਕ ਇਹ ਅਭਿਆਸ ਦੇਸ਼ ਦੇ ਪੱਛਮੀ ਮੋਰਚੇ ‘ਤੇ ਕੀਤਾ ਜਾਵੇਗਾ। ਇਸ ਅਭਿਆਸ ‘ਚ 30 ਹਜ਼ਾਰ ਸੈਨਿਕ ਹਿੱਸਾ ਲੈਣਗੇ। ਇਸ ਤੋਂ ਇਲਾਵਾ ਸੈਂਕੜੇ ਟੀ-90 ਤੇ ਟੀ-72 ਜੰਗੀ ਟੈਂਕ ਵੀ ਸ਼ਾਮਲ ਰਹਿਣਗੇ। ਹਥਿਆਰਾਂ ਦਾ ਪ੍ਰਯੋਗ ਕਰਨ ਦੇ ਨਾਲ ਦੁਸ਼ਮਣ ਦੇ ਖੇਤਰ ਨੂੰ ਹਮਲੇ ਨਾਲ ਘੇਰਨ ਦੀ ਕੋਸ਼ਿਸ਼ ਸ਼ਾਮਲ ਰਹੇਗੀ। ਇਸ ਦੌਰਾਨ ਪਾਕਿਸਤਾਨ ਨਾਲ ਲੱਗੀ ਰਾਜਸਥਾਨੀ ਸਰਹੱਦ ‘ਤੇ ਸੈਨਾ ਆਪਣਾ ਅਭਿਆਸ ਕਰੇਗੀ। ਸੂਤਰਾਂ ਮੁਤਾਬਿਕ ਇਹ ਸਭ ਤੋਂ ਵੱਡਾ ਜੰਗੀ ਅਭਿਆਸ ਅਕਤੂਬਰ ਨਵੰਬਰ ‘ਚ ਰਾਜਸਥਾਨ ‘ਚ ਹੋਵੇਗੀ।