ਹਵਾਈ ਫ਼ੌਜ ਦੇ ਸਥਾਪਨਾ ਦਿਵਸ ਮੌਕੇ ਸਚਿਨ ਬਣੇ ਖਿੱਚ ਦਾ ਕੇਂਦਰ

airforceday2014-1 ਗਾਜ਼ੀਆਬਾਦ ਵਿਖੇ ਸਥਿਤ ਹਿੰਡੋਨ ਏਅਰ ਬੇਸ ਵਿਖੇ ਭਾਰਤੀ ਹਵਾਈ ਫ਼ੌਜ ਦੀ ਸਥਾਪਨਾ ਦੀ 82ਵੀਂ ਵਰੇ੍ਹਗੰਢ ਮੌਕੇ ਕਰਵਾਏ ਸਮਾਰੋਹ ਦੌਰਾਨ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਪਰੇਡ ਤੋਂ ਸਲਾਮੀ ਲਈ | ਇਸ ਮੌਕੇ ਭਾਰਤੀ ਥਲ ਸੈਨਾ ਦੇ ਮੁਖੀ ਦਲਵੀਰ ਸਿੰਘ ਸੁਹਾਗ ਤੇ ਜਲ ਸੈਨਾ ਮੁਖੀ ਐਡਮਿਰਲ ਆਰ. ਐਸ. ਧਵਨ ਤੇ ਹੋਰ ਮਹੱਤਵਪੂਰਨ ਸ਼ਖਸੀਅਤਾਂ ਤੋਂ ਇਲਾਵਾ ਹਵਾਈ ਸੈਨਾ ਦੇ ਬ੍ਰਾਂਡ ਅੰਬੈਸਡਰ ਤੇ ਸਾਬਕਾ ਕਿ੍ਕਟਰ ਸਚਿਨ ਤੇਂਦੁਲਕਰ ਆਪਣੀ ਧਰਮ ਪਤਨੀ ਨਾਲ ਮੰਚ ‘ਤੇ ਮੌਜੂਦ ਸਨ |

airforceday2014-2ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਸਥਾਪਨਾ ਦਿਵਸ ਨੂੰ ਇਤਿਹਾਸਕ ਮੌਕਾ ਕਰਾਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਦਿਨ ਹਵਾਈ ਸੈਨਾ ਦੇ 82 ਵਰਿ੍ਹਆਂ ਦੀ ਯਾਤਰਾ ਦਾ ਗਵਾਹ ਬਣਿਆ ਹੈ | ਹਵਾਨੀ ਫੌਜ ਦੇ ਜਵਾਨਾਂ ਦਾ ਹੌਾਸਲਾ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਦੁਨੀਆ ਭਰ ਵਿਚ ਆਪਣੀ ਸਫਲਤਾ ਦੀ ਛਾਪ ਛੱਡੀ ਹੈ | ਹਵਾਈ ਫੌਜ ਦੇ ਜਵਾਨਾਂ ਨੇ ਪਰੇਡ ਦੇ ਨਾਲ ਨਾਲ ਤਕਰੀਬਨ 15 ਮਿੰਟ ਦਾ ਏਅਰ ਸ਼ੋਅ ਵੀ ਪੇਸ਼ ਕੀਤਾ | ਇਸ ਏਅਰ ਸ਼ੋਅ ਦੌਰਾਨ ਅਸਮਾਨ ਤੋਂ ਦੇਸ਼ ਦੀ ਨਿਗ੍ਹਾਬਾਨੀ ਵਿਚ ਜੁਟੇ ਜ਼ਾਂਬਾਜ਼ਾਂ ਨੇ ਹਿੰਡਨ ਏਅਰ ਬੇਸ ਵਿਖੇ ਹਵਾ ਵਿਚ ਕਰਤੱਬ ਵਿਖਾ ਕੇ ਭਾਰਤੀ ਹਵਾਈ ਫੌਜ ਦੀ ਲਗਾਤਾਰ ਵੱਧ ਰਹੀ ਅਦਭੁਤ ਸ਼ਕਤੀ ਦਾ ਅਹਿਸਾਸ ਵੀ ਕਰਵਾਇਆ | ਤਕਰੀਬਨ 8 ਹਜ਼ਾਰ ਫੁਟ ਦੀ ਉਚਾਈ ਤੋਂ ਪੈਰਾਰਾਈਡਰ ਆਕਾਸ਼ ਗੰਗਾ ਤੋਂ ਹੇਠਾਂ ਉਤਰੇ ਅਤੇ ਹਵਾਈ ਸੈਨਾ ਤੇ ਕੌਮੀ ਝੰਡੇ ਨੂੰ ਹਵਾ ਵਿਚ ਲਹਿਰਾਇਆ | ਇਸ ਮੌਕੇ ਹਵਾਈ ਸੈਨਾ ਦੇ ਬੇੜੇ ਵਿਚ ਸ਼ਾਮਿਲ ਟ੍ਰੇਨੀ ਪਾਇਲਟ ਟਾਈਗਰ ਮੋਥ ਨੇ ਵੀ ਉਡਾਨ ਭਰੀ | ਮਿਰਾਜ, ਮਿਗ, ਸੁਖੋਈ, ਸਾਰੰਗ ਹੈਲੀਕਾਪਟਰ, ਸੁਪਰ ਹਰਕਿਊਲਿਕਸ ਤੇ ਗਲੋਬ ਮਾਸਟਰ ਨੇ ਵੀ ਆਪਣਾ ਪ੍ਰਦਰਸ਼ਨ ਕੀਤਾ | ਸਚਿਨ ਤੇਂਦੁਲਕਰ ਨੂੰ ਗਰੁੱਪ ਕੈਪਟਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ |
airforceday2014-3

ਜੰਗਬੰਦੀ ਦੀ ਉਲੰਘਣਾ ਗੰਭੀਰ ਮੁੱਦਾ-ਹਵਾਈ ਫ਼ੌਜ ਮੁਖੀ
ਭਾਰਤੀ ਹਵਾਈ ਫੌਜ ਦੇ ਮੁਖੀ ਅਰੂਪ ਰਾਹਾ ਨੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਨੂੰ ‘ਗੰਭੀਰ’ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਸ ਸਮੱਸਿਆ ਦਾ ਜਲਦੀ ਹੱਲ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਵਾਰ-ਵਾਰ ਨਹੀਂ ਹੋਣੀਆਂ ਚਾਹੀਦੀਆਂ। ਸਰਕਾਰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਸਮੱਸਿਆ ਦਾ ਛੇਤੀ ਹੱਲ ਨਿਕਲੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਅਤੇ ਸਰਹੱਦ ‘ਤੇ ਆਮ ਹਾਲਾਤ ਚਾਹੁੰਦੇ ਹਾਂ।

(ਜਗਤਾਰ ਸਿੰਘ)

Install Punjabi Akhbar App

Install
×