ਪਾਕਿ-ਚੀਨ ਦੀ ਰੱਖਿਆ ਤਿਆਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਇਸਰਾਈਲ ਤੋਂ ਖਰੀਦੇਗਾ ਹਥਿਆਰਬੰਦ ਡਰੋਨ

droneਭਾਰਤ ਨੇ ਇਸਰਾਈਲ ਤੋਂ ਅਜਿਹੇ ਡਰੋਨ ਖਰੀਦਣ ਦੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ ਦੀ ਸਹਾਇਤਾ ਨਾਲ ਸੈਨਾ ਵਿਦੇਸ਼ੀ ਜ਼ਮੀਨ ‘ਤੇ ਘੱਟ ਖਤਰੇ ‘ਤੇ ਹਮਲੇ ਕਰ ਸਕਦੀ ਹੈ। ਇਹ ਜਾਣਕਾਰੀ ਸੈਨਿਕ ਸੂਤਰਾਂ ਨੇ ਦਿੱਤੀ ਹੈ। ਇਹ ਖ਼ਬਰ ਪਾਕਿਸਤਾਨ ਦੁਆਰਾ ਆਪਣੀ ਜ਼ਮੀਨ ‘ਤੇ ਅੱਤਵਾਦੀਆਂ ‘ਤੇ ਖ਼ੁਦ ਤਿਆਰ ਕੀਤੇ ਡਰੋਨ ਨਾਲ ਹਮਲਾ ਕੀਤੇ ਜਾਣ ਦੀਆਂ ਖ਼ਬਰਾਂ ਦੇ ਇਕ ਹਫਤੇ ਬਾਅਦ ਆਈ ਹੈ। ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਇਨ੍ਹਾਂ ਦੋਵਾਂ ਗੁਆਂਢੀਆਂ ਦੇ ਵਿਚਕਾਰ ਨਵਾਂ ਮੋਰਚਾ ਖੁੱਲ੍ਹਣ ਦੀ ਸੰਭਾਵਨਾ ਵੱਧ ਗਈ ਹੈ। ਗੌਰਤਲਬ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਸ਼ਮੀਰ ਮੁੱਦੇ ਨੂੰ ਲੈ ਕੇ ਹਮੇਸ਼ਾ ਸੰਘਰਸ਼ ਦੀ ਸਥਿਤੀ ਬਣੀ ਰਹਿੰਦੀ ਹੈ। ਇਸਰਾਈਲੀ ਡਰੋਨ ਖ਼ਰੀਦਣ ਦੀ ਯੋਜਨਾ ਪਹਿਲੀ ਵਾਰ ਤਿੰਨ ਸਾਲ ਪਹਿਲਾ ਬਣਾਈ ਗਈ ਸੀ ਪਰ ਸੂਤਰਾਂ ਅਨੁਸਾਰ ਭਾਰਤੀ ਸੈਨਾ ਨੇ ਜਨਵਰੀ ‘ਚ ਸਰਕਾਰ ਨੂੰ ਇਨ੍ਹਾਂ ਦੀ ਸਪੁਰਦਗੀ ‘ਚ ਤੇਜ਼ੀ ਲਿਆਉਣ ਲਈ ਕਿਹਾ ਸੀ। ਸੈਨਾ ਨੇ ਅਜਿਹਾ ਪਾਕਿਸਤਾਨ ਤੇ ਚੀਨ ਦੁਆਰਾ ਆਪਣੀ ਡਰੋਨ ਸਬੰਧੀ ਸਮਰਥਾਵਾਂ ‘ਚ ਵਾਧੇ ਨੂੰ ਦੇਖਦੇ ਹੋਏ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks