ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਇਕ ਵਾਰ ਫੇਰ ਹੋਏ ਆਹਮੋ ਸਾਹਮਣੇ

unoਭਾਰਤ ਅਤੇ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਕ ਦੂਸਰੇ ‘ਤੇ ਸਵਾਲਾਂ ਦੀ ਬੁਛਾਰ ਕੀਤੀ। ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ਨਾਲ ਸ਼ਬਦੀ ਜੰਗ ਵਿਚ ਭਾਰਤੀ ਵਫਦ ਨੇ ਪਾਕਿਸਤਾਨੀ ਹਮਰੁਤਬਾ ਦੀਆਂ ਟਿੱਪਣੀਆਂ ਨੂੰ ਬੇਲੋੜੀਆਂ ਆਖਦਿਆਂ ਕਿਹਾ ਕਿ ਇਹ ਤੱਥਾਤਮਿਤ ਤੌਰ ‘ਤੇ ਗਲਤ ਹਨ। ਸਮਾਜਿਕ, ਮਾਨਵੀ ਅਤੇ ਸਭਿਆਚਾਰਕ ਮੁੱਦਿਆਂ ਨਾਲ ਨਜਿੱਠਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਸਰੀ ਕਮੇਟੀ ਦੀ ਮੀਟਿੰਗ ਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਵੈੱਬਸਾਈਟ ‘ਤੇ ਪਾਈ ਕਾਰਵਾਈ ਮੁਤਾਬਕ ਪਾਕਿਸਤਾਨੀ ਵਫਦ ਦਿਆਰ ਖਾਨ ਨੇ ਕਸ਼ਮੀਰ ਮੁੱਦਾ ਉਠਾਉਂਦਿਆਂ ਦੁੱਖ ਜ਼ਾਹਿਰ ਕੀਤਾ ਕਿ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਸਵੈਨਿਰਣੇ ਦੇ ਹੱਕ ਤੋਂ ਵਾਂਝਾ ਰੱਖਿਆ ਹੋਇਆ ਹੈ। ਕਲ੍ਹ ਇਥੇ ਨਸਲੀ ਵਿਤਕਰੇ, ਦੂਸਰੇ ਦੇਸ਼ਾਂ ਨਾਲ ਨਫਰਤ ਅਤੇ ਸਵੈਨਿਰਣੇ ਦੇ ਇਜਲਾਸ ਵਿਚ ਹਿੱਸਾ ਲੈਂਦਿਆਂ ਸ੍ਰੀ ਖਾਨ ਨੇ ਕਿਹਾ ਕਿ ਸਵੈਨਿਰਣੇ ਦਾ ਹੱਕ ਕਿਸੇ ਧੱਕੇਸ਼ਾਹੀ ਤੋਂ ਮੁਕਤ ਵਾਤਾਵਰਨ ‘ਚ ਮਿਲਣਾ ਚਾਹੀਦਾ ਹੈ ਕਿਉਂਕਿ ਵਿਦੇਸ਼ੀ ਕਬਜ਼ੇ ਵਿਚ ਚੋਣ ਪ੍ਰਕਿਰਿਆ ਲੋਕਾਂ ਦੀਆਂ ਸਹੀ ਇੱਛਾਵਾਂ ਦਾ ਪ੍ਰਗਟਾਵਾ ਨਹੀਂ ਕਰਦੀਆਂ। ਜਿਸ ਦੇ ਜਵਾਬ ਵਿਚ ਭਾਰਤੀ ਵਫਦ ਮਾਯੰਕ ਜੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੀਆਂ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਟਿੱਪਣੀਆਂ ਬੇਲੋੜੀਆਂ ਹਨ ਅਤੇ ਤੱਥਾਤਮਿਕ ਤੌਰ ‘ਤੇ ਸਹੀ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰੇਕ ਪੱਧਰ ‘ਤੇ ਨਿਯਮਤ ਰੂਪ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਹੋ ਰਹੀਆਂ ਹਨ।

Welcome to Punjabi Akhbar

Install Punjabi Akhbar
×