ਭਾਰਤ ਬਹੁਭਾਂਤੀ ਭਾਸ਼ਾਈ ਅਤੇ ਸਭਿਆਚਾਰਾਂ ਦਾ ਦੇਸ਼ : ਤਿਵਾੜੀ

IMG_2595 IMG_2597 IMG_2596 IMG_2581
ਕੈਨੇਡਾ ਵਿਚ ਐਮ . ਪੀ ਮਨੀਸ਼ ਤਿਵਾੜੀ ਦਾ ਸਨਮਾਨ
ਨਿਊਯਾਰਕ /ਬਰੈਂਪਟਨ, 27 ਸਤੰਬਰ ( ਰਾਜ ਗੋਗਨਾ )— ਅਮਰੀਕਾ, ਕੈਨੇਡਾ ਆਪਣੀ ਫੇਰੀ ਤੇ ਆਏ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੈਨੇਡਾ ਚ’ ਪਾਰਟੀ ਵਲੋ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨਕ ਮਾਣਤਾ ਦਿਤੀ ਗਈ ਹੈ। ਕਿਉਂਕਿ ਇਥੇ ਵੱਖ ਵੱਖ ਖਿਤਿਆਂ ਦਾ ਕਲਚਰ ਤੇ ਭਾਸ਼ਾ ਵੱਖ ਵੱਖ ਹਨ ।ਤਿਵਾੜੀ ਇਥੇ ਈਟੋਬੀਕੋ ਵਿਚ ਪੈਂਦੇ ਈਲੀਟ ਬੈਂਕੁਟ ਹਾਲ ਵਿੱਚ ਇੰਡੀਆ ਓਵਰਸੀਜ ਕਾਂਗਰਸ ਵਲੋ ਕਰਵਾਏ ਗਏ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤਿਵਾੜੀ ਨੇ ਭਾਸ਼ਾ ਦੇ ਮੁੱਦੇ ਤੇ ਕਿਹਾ ਹੈ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨਕ ਮਾਣਤਾ ਦਿਤੀ ਗਈ ਹੈ। ਕਿਉਂਕਿ ਇਥੇ ਵੱਖ ਵੱਖ ਖਿਤਿਆਂ ਦਾ ਕਲਚਰ ਤੇ ਭਾਸ਼ਾ ਵੱਖ ਵੱਖ ਹਨ । ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾ ਵਿਚ ਪੰਜਾਬੀ ਵੱਸੇ ਹੋਏ ਹਨ, ਜਿਥੇ ਉਨ੍ਹਾਂ ਨੇ ਵਪਾਰਕ ਖੇਤਰ ਵਿਚ ਤਰੱਕੀ ਕੀਤੀ ਹੈ, ਉਥੇ ਰਾਜਨੀਤੀ ਵਿਚ ਵੀ ਅਮਿੱਟ  ਪੈੜਾਂ ਛੱਡ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਬਣ ਰਹੀ ਕੈਨੇਡਾ ਸਰਕਾਰ ਵਿਚ  ਪੰਜਾਬੀਆਂ ਦੀ ਚੰਗੀ ਸਾਖ ਹੋਵੇਗੀ।ਪੰਜਾਬ ਲਾਰਜ ਇੰਡਸਟਰੀਅਲ ਡੀਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਤੇ ਹੈਲਥ ਸੈਂਟਰਾਂ ਲਈ ਹੈਲਪ ਗਰੁੱਪ ਬਣਾਉਣ ਤਾਂ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ  ਲੋਕਾਂ ਲਈ ਜ਼ਰੂਰੀ ਸੇਵਾਵਾਂ ਨੂੰ ਕਨੇਡਾ ਦੇ ਪੈਟਰਨ ਤੇ ਪ੍ਰਦਾਨ ਕਰ ਸਕੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਨ ਆਰ ਆਈਜ ਲਈ ਜ਼ਰੂਰੀ ਕਦਮ ਚੁਕੇ ਹਨ ਤਾਂ ਕਿ ਪ੍ਰਵਾਸੀਆਂ ਨੂੰ ਹਰ ਪੱਧਰ ਤੇ ਇਨਸਾਫ ਮੁਹੱਇਆ ਕਰਵਾਇਆ ਜਾ ਸਕੇ। ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵਲੋਂ ਤਿਵਾੜੀ ਨੂੰ ਸਨਮਾਣਤ ਵੀ ਕੀਤਾ ਗਿਆ । ਸਮਾਗਮ ਵਿਚ ਓਵਰਸੀਜ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਔਲਖ, ਓਨਟਾਰੀਓ ਦੇ ਦੀਪਕ ਅਨੰਦ ਐਮ ਪੀ ਪੀ, ਅਮਰਜੋਤ ਸੰਧੂ ਐੱਮ ਪੀ ਪੀ, ਗੁਰਦੀਪ ਝੱਜ, ਗੁਰਬਕਸ਼ ਭੱਟੀ, ਸਰਬਜੀਤ ਖੰਗੂੜਾ, ਰਣਜੋਧ ਸਿੱਧੂ, ਜਰਨੈਲ ਸਿੰਘ ਗਰੇਵਾਲ, ਰੂਪਾ ਬਰਾੜ, ਪ੍ਰਮਿੰਦਰ ਢਿਲੋਂ, ਇੰਦਰਜੀਤ ਮਾਂਗਟ, ਹਰਪਾਲ ਸੰਧੂ, ਜੋਗਾ ਕੰਗ, ਜਸਪਾਲ ਗੁਨੀਆ, ਗੋਲਡੀ ਕਾਹਲੋ, ਧਰਮਜੀਤ ਮੰਡ, ਜੋਗਾ ਕੰਗ, ਜੀਤਾ ਨੱਤ, ਗੁਰਵਿੰਦਰ ਥਿੰਦ, ਕੁਲਵਿੰਦਰ ਬਰਾੜ, ਰੂਬੀ ਗੋਰਾਇਆ, ਸਰਬਜੀਤ ਸਿੰਘ ਸੈਣੀ ਵੀ ਮੌਜੂਦ ਸਨ। ਅਖੀਰ ਵਿਚ ਅਮਨਪ੍ਰੀਤ ਔਲਖ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×