ਨਿਊਜ਼ੀਲੈਂਡ ਦੇ ਸ਼ਹਿਰ ਹਮਿਲਟਨ ਵਿਖੇ ਭਾਰਤ ਨੇ ਆਇਰਲੈਂਡ ਨੇ 8 ਵਿਕਟਾਂ ਦੇ ਨਾਲ ਜਿੱਤ ਦਰਜ ਕਰਕੇ ਆਪਣੀ ਜੇਤੂ ਚਾਲ ਨੂੰ ਜਾਰੀ ਰੱਖਿਆ ਹੋਇਆ ਹੈ। ਅੱਜ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ 80 ਤੋਂ 90% ਲੋਕ ਭਾਰਤੀ ਹੀ ਸਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਨਿਊਜ਼ੀਲੈਂਡ ਰਹਿ ਰਹੇ ਲੋਕ ਅਤੇ ਭਾਰਤ ਤੋਂ ਵਿਸ਼ੇਸ਼ ਵੀਜ਼ਾ ਲੈ ਕੇ ਪਹੁੰਚੇ ਦਰਸਕਾਂ ਦੀ ਗਿਣਤੀ ਵੀ ਕਾਫੀ ਸੀ। ਨੱਚਦਾ ਪੰਜਾਬ ਭੰਗੜਾ ਟੀਮ ਨੇ ਅਮਰੀਕ ਸਿੰਘ ਦੀ ਅਗਵਾਈ ਦੇ ਵਿਚ ਪੂਰਾ ਸਮਾਂ ਢੋਲ ਦੇ ਡਗੇ ਉਤੇ ਬੋਲੀਆਂ ਅਤੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੂਰਾ ਸਟੇਡੀਅਮ ਤਿੰਰਗੇ ਦੇ ਰੰਗਾਂ ਵਿਚ ਰੰਗਿਆ ਗਿਆ ਸੀ। ਭਾਰਤੀ ਝੰਡੇ ਚਾਰੇ ਲਹਿਰਾ ਰਹੇ ਸਨ। ਡਾਂਸਿੰਗ ਕੈਮਰਾ ਵਾਰ-ਵਾਰ ਭਾਰਤੀਆਂ ਦੇ ਉਪਰ ਵੱਜ ਰਿਹਾ ਸੀ। ਦਰਸ਼ਕਾਂ ਨੇ ਖੁੱਲ੍ਹ ਕੇ ਮਨੋਰੰਜਨ ਵੀ ਕੀਤਾ ਅਤੇ ਮੈਚ ਦਾ ਅਨੰਦ ਵੀ ਮਾਣਿਆ। ਇਕ ਦੋ ਕੋਲੋਂ ਜਦੋਂ ਜਿਆਦਾ ਖੁਸ਼ੀ ਸਾਂਭੀ ਨਾ ਗਈ ਤਾਂ ਸੁਰੱਖਿਆ ਕਰਮਚਾਰੀਆਂ ਨੇ ਤਰੀਕੇ ਨਾਲ ਉਨ੍ਹਾਂ ਨੂੰ ਸਟੇਡੀਅਮ ਤੋਂ ਇਕ ਪਾਸੇ ਵੀ ਕੀਤਾ। ਆਕਲੈਂਡ ਸ਼ਹਿਰ ਤੋਂ ਭਾਰੀ ਗਿਣਤੀ ਵਿਚ ਦਰਸ਼ਕ ਪੁੱਜੇ ਹੋਏ ਸਨ।