ਇੰਡੀਆ ਕੈਟਜ਼ ਤੇ ਕੋਲੰਬੀਆ ਕਲੱਬ ਦਾ ਰਗਬੀ ਮੈਚ 14 ਨੂੰ 

FullSizeRender (2)

(ਬ੍ਰਿਸਬੇਨ 03 ਜੁਲਾਈਆਸਟ੍ਰੇਲੀਆ ਦੀ ਹਰਮਨ ਪਿਆਰੀ ਖੇਡ ਰਗਬੀ ਨੂੰ ਭਾਰਤੀ ਭਾਈਚਾਰੇ ਵਿੱਚ ਪ੍ਰਫੁੱਲਿਤ ਕਰਨ ਹਿੱਤ ਨਵੋਕ ਫਿਊਚਰ ਲਰਨਿੰਗ ਵਲੋਂ ਬਹੁਤ ਹੀ ਉਤਸ਼ਾਹ ਨਾਲ ਪਹਿਲੀ ਵਾਰ ਇੰਡੀਆ ਜੰਗਲ ਕੈਟਜ਼ਅਤੇ ਕੋਲੰਬੀਆ ਰਗਬੀ ਲੀਗ ਦੀਆਂ ਟੀਮਾਂ ਵਿਚਕਾਰ ਰਗਬੀ ਮੈਚਸੂਬਾ ਕੁਈਨਜ਼ਲੈਂਡ ਦੇ ਹਾਲੈਂਡ ਪਾਰਕ ਇਲਾਕੇ ਦੇ ਸਕਾਟ ਪਾਰਕ ਦੇ ਖੇਡ ਮੈਦਾਨ ਵਿਖੇ ਐਤਵਾਰ, 14 ਜੁਲਾਈ ਨੂੰ ਦੁਪਿਹਰ ਤਿੰਨ ਵਜੇ ਕਰਵਾਇਆ ਜਾ ਰਿਹਾ ਹੈ।

ਜਿਸ ਸਬੰਧੀਵਧੇਰੇ ਜਾਣਕਾਰੀ ਦਿੰਦਿਆ ਵਾਲੀਰਾ ਡੈਲੀਗਾਡੋ ਅਤੇ ਰਸ਼ਪਾਲ ਸਿੰਘ ਹੇਅਰ ਨੇ ਦੱਸਿਆ ਕਿ ਨਵੋਕ ਫਿਊਚਰ ਵਲੋਂ ਭਵਿੱਖ ਵਿੱਚ ਰਗਬੀ ਲੀਗ ਖੇਡ ਨੂੰ ਭਾਰਤ ਵਿੱਚ ਵੀ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਭਾਰਤੀ ਭਾਈਚਾਰੇ ਨੂੰਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਖੇਡ ਮੇਲੇ ਦਾ ਹਿੱਸਾ ਜਰੂਰ ਬਣਾਉਣ। ਇਸ ਰਗਬੀ ਮੈਂਚ ਦੀ ਐਂਟਰੀ ਬਿਲਕੁਲ ਮੁਫ਼ਤ ਰਹੇਗੀ। ਇਡੋਜ਼ ਟੀਵੀ ਵਲੋ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

Install Punjabi Akhbar App

Install
×