ਭਾਰਤ ਦਿਖਾ ਸਕਦਾ ਹੈ ਜਲਵਾਯੂ ਤਬਦੀਲੀ ਨਾਲ ਨਿੱਬੜਨ ਦੇ ਰਸਤੇ: ਮੋਦੀ

modi150422ਧਰਤੀ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸੰਸਾਰ ਨੂੰ ਜਲਵਾਯੂ ਤਬਦੀਲੀ ਨਾਲ ਨਿੱਬੜਨ ਦੇ ਰਸਤੇ ਦਿਖਾ ਸਕਦਾ ਹੈ ਕਿਉਂਕਿ ਵਾਤਾਨਰਣ ਦੀ ਦੇਖਭਾਲ ਕਰਨਾ ਦੇਸ਼ ਦੀਆਂ ਮਾਨਤਾਵਾਂ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਧਰਤੀ ਦਿਵਸ ਸਾਡੇ ਗ੍ਰਹਿ ਨੂੰ ਸਵੱਛ, ਹਰਾ ਰੱਖਣ ਤੇ ਸਥਾਈ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਸਰਵੋਤਮ ਮੌਕਾ ਹੈ। ਸਾਡਾ ਨਾਤਾ ਅਜਿਹੀ ਸੰਸਕ੍ਰਿਤੀ ਨਾਲ ਹੈ ਜੋ ਇਸ ਮੰਤਰ ‘ਚ ਵਿਸ਼ਵਾਸ ਕਰਦੀ ਹੈ ਕਿ ਧਰਤੀ ਸਾਡੀ ਮਾਂ ਹੈ ਤੇ ਅਸੀਂ ਉਸਦੇ ਬੱਚੇ ਹਾਂ। ਭਾਰਤ ਜਲਵਾਯੂ ਤਬਦੀਲੀ ਨਾਲ ਨਿੱਬੜਨ ਲਈ ਸਹੀ ਮਾਅਨਿਆਂ ‘ਚ ਸੰਸਾਰ ਨੂੰ ਰਸਤਾ ਦਿਖਾ ਸਕਦਾ ਹੈ।