ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਹਾਕੀ ਦੀ ਟੈਸਟ ਸੀਰੀਜ਼ 26 ਨਵੰਬਰ ਤੋਂ

ਇਹ ਜ਼ਰੂਰੀ ਨਹੀਂ ਕਿ ਕ੍ਰਿਕਟ ਦਾ ਬੁਖਾਰ ਹੀ ਬਹੁਤ ਸਾਰੇ ਲੋਕਾਂ ਦੇ ਸਿਰ ਤੇ ਚੜ੍ਹ ਕੇ ਬੋਲਦਾ ਹੈ ਕਿਉਂਕਿ ਹੁਣ ਹਾਕੀ ਦੀ ਖੇਡ ਨੂੰ ਵੀ ਆਯੋਜਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਹੁੰਗਾਰਾ ਦਿੱਤਾ ਜਾਣ ਲੱਗਾ ਹੈ ਅਤੇ ਇਸੇ ਦੇ ਸਦਕਾ ਐਡੀਲੇਡ ਦੇ ਨਵੇਂ ਤਿਆਰ ਕੀਤੇ ਗਏ ਸਥਾਨਕ ਸਟੇਡੀਅਮ ਵਿਖੇ ਆਸਟ੍ਰੇਲੀਆ (ਕੂਕਾਬਾਰਾ ਟੀਮ) ਅਤੇ ਭਾਰਤ ਦੀਆਂ ਹਾਕੀ ਟੀਮਾਂ ਵਿਚਾਲੇ ਆਉਣ ਵਾਲੀ 26 ਨਵੰਬਰ ਤੋਂ ਇੱਕ ਟੈਸਟ ਸੀਰੀਜ਼ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਿ ਦੋਹਾਂ ਦੇਸ਼ਾਂ ਦੀਆਂ ਮੁੱਖ ਹਾਕੀ ਦੀਆਂ ਟੀਮਾਂ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਪ੍ਰਤੀਯੋਗਿਤਾਵਾਂ ਦੌਰਾਨ ਦੋਹਾਂ ਦੇਸ਼ਾਂ ਦੀਆਂ ਅੰਤਰ-ਰਾਸ਼ਟਰੀ ਟੀਮਾਂ ਭਾਗ ਲੈਣਗੀਆਂ ਅਤੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਖੇਡ ਦੌਰਾਨ ਆਪਣੇ ਆਪਣੇ ਜੋਹਰ ਦਿਖਾਉਣਗੀਆਂ।
ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪਹਿਲਾ ਮੈਚ: ਸ਼ਨਿਚਰਵਾਰ 26 ਨਵੰਬਰ ਸ਼ਾਮ ਦੇ 4 ਵਜੇ
ਦੂਸਰਾ ਮੈਚ: ਐਤਵਾਰ 27 ਨਵੰਬਰ ਸ਼ਾਮ ਦੇ 4 ਵਜੇ
ਤੀਸਰਾ ਮੈਚ: ਬੁੱਧਵਾਰ 30 ਨਵੰਬਰ ਸ਼ਾਮ ਦੇ 06:30 ਵਜੇ
ਚੌਥਾ ਮੈਚ: ਸ਼ਨਿਚਰਵਾਰ 03 ਦਿਸੰਬਰ ਸ਼ਾਮ ਦੇ 4 ਵਜੇ
ਪੰਜਵਾਂ ਮੈਚ: ਐਤਵਾਰ 04 ਦਿਸੰਬਰ ਸ਼ਾਮ ਦੇ 4 ਵਜੇ
ਇਨ੍ਹਾਂ ਮੈਚਾਂ ਤੋਂ ਪਹਿਲਾਂ ਸਟੇਡੀਅਮ ਵਿਖੇ ਸਭਿਅਕ ਪ੍ਰੋਗਰਾਮ ਵੀ ਹੋਣਗੇ ਜਿਸ ਵਿੱਚ ਕਿ ਪੰਜਾਬੀ ਲੋਕ ਨਾਚ ਭੰਗਣਾ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ ਅਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਦਾ ਰਸਮੀ ਤੌਰ ਤੇ ਸਵਾਗਤ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਦੀ ਹਾਕੀ ਦੀ ਟੀਮ ਵਿੱਚ ਬਹੁਤਾਤ ਖਿਡਾਰੀ ਪੰਜਾਬੀ ਹੀ ਹਨ ਅਤੇ ਇਸੇ ਵਾਸਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਸਮੇਤ ਇਸ ਪ੍ਰਤੀਯੋਗਿਤਾ ਵਿੱਚ ਸ਼ਿਰਕਤ ਕਰਕੇ ਦੋਹਾਂ ਟੀਮਾਂ ਦਾ ਉਤਸਾਹ ਵਧਾਉਣ ਅਤੇ ਹਾਕੀ ਦੀ ਖੇਡ ਦਾ ਆਨੰਦ ਮਾਣਨ।
ਆਨਲਾਈਨ ਟਿਕਟਾਂ ਇਸ ਵੈਬਸਾਈਟ ਉਪਰ ਖਰੀਦੀਆਂ ਜਾ ਸਕਦੀਆਂ ਹਨ।

Install Punjabi Akhbar App

Install
×