ਇੰਦਰਜੀਤ ਨਿੱਕੂ: ਸਮਾਂ ਬਦਲਣਾ ਸ਼ੁਰੂ -ਚਰਨਜੀਤ ਸਿੰਘ ਢਿੱਲੋਂ ਨਿਊਜ਼ੀਲੈਂਡ ਦਾ ਲਿਖਿਆ ਗੀਤ ‘ਸਾਡੀ ਸਰਦਾਰੀ ਏ, ਸਮਝੀ ਨਾ ਕੱਪੜਾ ਇਹਨੂੰ’ ਨਾਲ ਮੁੜ ਸ਼ੁਰੂਆਤ

-ਸੀ.ਡੀ. ਮਾਂਗੇਵਾਲ ਰਿਕਾਰਡਜ਼ ਦੀ ਪੇਸ਼ਕਸ਼

(ਔਕਲੈਂਡ): ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਦੇ ਅਥਰੂ ਇਸ ਵੇਲੇ ਪੰਜਾਬੀ ਸੰਗੀਤ ਪ੍ਰੇਮੀਆ ਦੇ ਲਈ ਵੱਖ-ਵੱਖ ਰੂਪਾਂ ਦੇ ਵਿਚ ਵੇਖੇ ਜਾ ਰਹੇ ਹਨ। ਬਹੁਤਿਆਂ ਨੇ ਉਸਦੇ ਅਥਰੂ ਪੂੰਝਦਿਆਂ ਹੌਂਸਲਾ ਦਿੱਤਾ, ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈਆਂ ਨੇ ਉਸਦੀ ਦੁਖਦੀ ਰਗ ਨੂੰ ਰਗੜਿਆ ਵੀ। ਕਿਸੇ ਕਲਾਕਾਰ ਦੀ ਘਟਦੀ ਲੋਕਪਿ੍ਰਅਤਾ ਨੂੰ ਉਪਰ ਚੁੱਕਣ ਲਈ ਕੋਈ ਕਲਾਕਾਰ ਬਿਰਤੀ ਵਾਲਾ ਹੀ ਪਹਿਚਾਣ ਕਰਕੇ ਅੱਗੇ ਆ ਸਕਦੀ ਹੈ। ਜਿੱਥੇ ਇੰਦਰਜੀਤ ਨਿੱਕੂ ਨੂੰ ਹੌਂਸਲਾ ਦੇਣ ਲਈ ਜਿੱਥੇ ਦਲਜੀਤ ਦੁਸਾਂਝ, ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਹਨੀ ਸਿੰਘ, ਪਰਮੀਸ਼ ਵਰਮਾ ਅਤੇ ਹੋਰ ਬਹੁਤ ਸਾਰੇ ਕਲਾਕਾਰ ਸਾਹਮਣੇ ਆਏ, ਉਥੇ ਨਿਊਜ਼ੀਲੈਂਡ ਵਸਦੇ ਅਤੇ ਗੀਤਾਂ ਦੀ ਮਸ਼ੀਨ ਵਾਂਗ ਗੀਤ ਲਿਖਦੇ ਸ. ਚਰਨਜੀਤ ਸਿੰਘ ਢਿੱਲੋਂ (ਸੀ. ਡੀ. ਮਾਂਗੇਵਾਲ ਰਿਕਾਰਡਜ਼) ਨੇ ਝੱਟ-ਪੱਟ ਗੀਤ ‘ਸਾਡੀ ਸਰਦਾਰੀ ਏ, ਸਮਝੀ ਨਾ ਕੱਪੜਾ ਇਹਨੂ’ ਲਿਖ ਕੇ ਗਾਇਕ ਇੰਦਰਜੀਤ ਨਿੱਕੂ ਨੂੰ ਭੇਜਿਆ ਅਤੇ ਗਵਾ ਦਿੱਤਾ। ਇਹ ਗੀਤ 26 ਅਗਸਤ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਗੀਤ ਦੇ ਬੋਲਾਂ ਵਿਚ ਸ਼ਾਮਿਲ ਹੈ ‘ਜੀਹਦੇ ਨਾਲ ਹੱਥ ਮਿਲਾਈਏ, ਫਿਰ ਦਗਾ ਨਾ ਕਮਾਈਏ ਨੀ। ਮਾੜੇ ਵੇਲੇ ਵਿਚ ਖੜਦੇ, ਪਿੱਠ ਨਾ ਦਿਖਾਈਏ ਨੀ।………..ਹੋਰ ਬਹੁਤ ਸਾਰੀਆਂ ਵਧੀਆ ਲਾਈਨਾਂ ਹਨ….
ਇਹ ਗੀਤ ਸੁਨਣ ਵਾਲਾ ਗੀਤ ਹੈ ਅਤੇ ਇੰਦਰਜੀਤ ਨਿਕੂ ਦੀ ਮੁੜ ਸਥਾਪਤੀ ਵੱਲ ਪਰਤਣ ਲਈ ਇਕ ਕਦਮ ਹੈ। ਇੰਦਰਜੀਤ ਨਿੱਕੂ ਨੂੰ ਹੁਣ ਢੇਰ ਸਾਰੇ ਸ਼ੋਅ ਮਿਲਣ ਜਾ ਰਹੇ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਵਿਚ ਉਸਦੇ ਸ਼ੋਅ ਆਉਣ ਵਾਲੇ ਸਮੇਂ ਦੇ ਵਿਚ ਵੀ ਵੇਖਣ ਨੂੰ ਮਿਲਣਗੇ। ਨਿਊਜ਼ੀਲੈਂਡ ਦੇ ਵਿਚ ਵੀ ਇਕ ਸ਼ੋਅ ਸ਼ਾਇਦ ਵੇਖਣ ਨੂੰ ਮਿਲੇਗਾ ਅਤੇ ਸਾਰਾ ਕੁਝ ਜਲਦੀ ਸਪਸ਼ਟ ਹੋਵੇਗਾ। ਸੋ ਇੰਦਰਜੀਤ ਨਿੱਕੂ ਦਾ ਸਮਾਂ ਬਦਲਣਾ ਸ਼ੁਰੂ ਹੋ ਗਿਆ ਹੈ। ਸ. ਚਰਨਜੀਤ ਸਿੰਘ ਢਿੱਲੋਂ ਮਾਂਗੇਵਾਲ ਵਾਲਿਆਂ ਦੇ ਇਸ ਉਦਮ ਨੂੰ ਸਲਾਮ। ਉਨ੍ਹਾਂ ਨੇ ਬਹੁਤ ਸਾਰੇ ਨਵੇਂ ਪੁਰਾਣੇ ਗਾਇਕ-ਗਾਇਕਾਵਾਂ ਨੂੰ ਗੀਤਾਂ ਦੇ ਰਾਹੀਂ ਇਸ ਕਿੱਤੇ ਦੇ ਵਿਚ ਸਥਾਪਿਤ ਹੋਣ ਲਈ ਥਾਪੜਾ ਦਿੱਤਾ ਹੈ।