ਹੁਸ਼ਿਆਰਪੁਰ ਦਾ ਨੌਜਵਾਨ ਇੰਦਰ ਗੇਹਲਣ ਬਣਿਆਂ ਕਾਸਟਿੰਗ ਡਾਇਰੈਕਟਰ

ਹੁਸ਼ਿਆਰਪੁਰ ਦੇ ਪਿੰਡ ਭੂੰਗਾ ਦਾ ਜੰਮਪਲ ਨੌਜਵਾਨ ਅਦਾਕਾਰ ਇੰਦਰ ਗੇਹਲਣ ਐਕਟਿੰਗ ਦੇ ਨਾਲ ਨਾਲ ਕਾਸਟਿੰਗ ਡਾਇਰੈਕਟਰ ਵੀ ਬਣ ਗਿਆ ਹੈ। ਉਸਨੇ 2019 ਤੋਂ ਜੀ ਪੰਜਾਬੀ ਦੇ ਲੜੀਵਾਰ ਸੀਰੀਅਲ ਤੂੰ ਪਤੰਗ ਮੈਂ ਡੋਰ ਤੋਂ ਬਤੌਰ ਅਦਾਕਾਰ ਸ਼ੁਰੂਆਤ ਕੀਤੀ ਅਤੇ ਹੁਣ ਉਹ ਕੱਲਰਜ਼ ਟੀ ਵੀ ਦੇ ਲੜੀਵਾਰ ਸੀਰੀਅਲ ਉਡਾਰੀਆਂ, ਜੀ ਪੰਜਾਬੀ ਦੇ ਲੜੀਵਾਰ ਸੀਰੀਅਲ ਛੋਟੀ ਜਿਠਾਣੀ, ਤੇਰੇ ਦਿਲ ਵਿਚ ਰਹਿਣ ਦੇ, ਗੀਤ ਢੋਲੀ, ਮਾਵਾਂ ਠੰਡੀਆਂ ਛਾਵਾਂ, ਨੈਣ ਆਦਿ ਵਿਚ ਹੁਣ ਕਾਸਟਿੰਗ ਡਾਇਰੈਕਟਰ ਦਾ ਕੰਮ ਕਰ ਰਿਹਾ ਹੈ। ਇਸਦੇ ਨਾਲ ਨਾਲ ਅਦਾਕਾਰੀ ਚ ਵੀ ਆਪਣਾ ਨਾਂ ਬਣਾ ਰਿਹਾ ਹੈ। ਇੰਦਰ ਨੇ ਇਸਤੋਂ ਇਲਾਵਾ ਜੀ ਪੰਜਾਬੀ ਦੇ ਹੋਰ ਲੜੀਵਾਰ ਸੀਰੀਅਲ ਤੂੰ ਪਤੰਗ ਮੈਂ ਡੋਰ, ਹੀਰ ਰਾਂਝਾ, ਵਲਾਇਤੀ ਭਾਬੀ, ਤੇਰਾ ਰੰਗ ਚੜ੍ਹਿਆ ਆਦਿ ਵਿਚ ਬਹੁਤ ਸਾਰੇ ਕਲਾਕਾਰਾਂ ਨੂੰ ਕਾਸਟ ਕਰਵਾਇਆ ਹੈ ਅਤੇ ਅੱਜ ਕੱਲ੍ਹ ਸ਼ਰਗੂਨ ਮਹਿਤਾ ਦੇ ਕੱਲਰਜ਼ ਟੀ ਵੀ ਸ਼ੋਅ ਉਡਾਰੀਆਂ ਦੀ ਵੀ ਕਾਸਟਿੰਗ ਕਰ ਰਿਹਾ ਹੈ। ਉਸਨੇ ਹੁਣ ਕਮਰਸ਼ੀਅਲ ਟੀ ਵੀ ਐਡ ਕੂ ਐਪ ਲਈ ਵੀ ਕਾਸਟਿੰਗ ਕੀਤੀ ਹੈ। ਇਸਦੇ ਨਾਲ ਪੰਜਾਬੀ ਫਿਲਮਾਂ ਵਿਚ ਵੀ ਕਾਸਟਿੰਗ ਕੀਤੀ ਹੈ।

Install Punjabi Akhbar App

Install
×