ਨਿਊ ਸਾਊਥ ਵੇਲਜ਼ ਦੀ ਕੋਵਿਡ ਸਿਖਲਾਈ ਪ੍ਰੋਗਰਾਮ ਵਾਲੀ ਆਡਿਟ ਰਿਪੋਰਟ ਵਿੱਚ ਰਾਜ ਸਰਕਾਰ ਨੂੰ ਮਿਲੇ ਕਿੰਨੇ ਨੰਬਰ…?

ਸਬੰਧਤ ਵਿਭਾਗਾਂ ਦੇ ਮੰਤਰੀ, ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਆਡੀਟਰ ਜਨਰਲ ਵੱਲੋਂ ਰਾਜ ਸਰਕਾਰ ਦੇ ਕੋਵਿਡ ਸਬੰਧੀ ਸਿਖਲਾਈ ਦੇ ਪ੍ਰੋਗਰਾਮਾਂ ਦੀ ਇੱਕ ਸੁਤੰਤਰ ਜਾਂਚ ਰਾਹੀਂ ਸਰਵੇਖਣ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਕਿ ਦਰਸਾਇਆ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਉਕਤ ਪ੍ਰੋਗਰਾਮਾਂ ਤਹਿਤ 383 ਮਿਲੀਅਨ ਡਾਲਰਾਂ ਦਾ ਖਰਚਾ ਕੀਤਾ ਗਿਆ ਹੈ ਅਤੇ ਇਹ ਪ੍ਰੋਗਰਾਮ ਬਹੁਤ ਹੀ ਆਧੁਨਿਕ ਅਤੇ ਉਚ ਮਿਆਰ ਦੇ ਹੋ ਨਿਬੜੇ ਹਨ ਅਤੇ ਲਗਾਤਾਰ ਲੋਕਾਂ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਸੁਚੇਤ ਕਰਦੇ ਆ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਰਿਪੋਰਟ ਦਰਸਾਉਂਦੀ ਹੈ ਕਿ ਉਕਤ ਪ੍ਰੋਗਰਾਮਾਂ ਤਹਿਤ ਸਮਾਜ ਦੇ ਹਰ ਵਰਗ ਨੂੰ ਹੀ ਕਰੋਨਾ ਤੋਂ ਸੁਚੇਤ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਿਆ ਗਿਆ ਹੈ ਅਤੇ ਵਿਦਿਆਰਥੀਆਂ ਤੋਂ ਲੈ ਕੇ ਉਦਯੋਗਾਂ ਤੱਕ ਦੇ ਅਤੇ ਜਾਂ ਫੇਰ ਹੋਰ ਛੋਟੇ ਮੋਟੇ ਕੰਮ ਕਾਜ ਕਰਨ ਵਾਲੇ, ਜਾਂ ਮੂਲ ਨਿਵਾਸੀ ਅਤੇ ਉਨ੍ਹਾਂ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਮੱਦੇਨਜ਼ਰ, ਹਰ ਵਰਗ ਨੂੰ ਉਸਦੀ ਆਪਣੀ ਭਾਸ਼ਾ ਆਦਿ ਵਿੱਚ ਕਰੋਨਾ ਤੋਂ ਬਚਾਉ ਬਾਬਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਇਸ ਰਿਪੋਰਟ ਨੂੰ ਪੂਰਾ ਪੜ੍ਹਨ ਲਈ ਅਤੇ ਜਾਂ ਫੇਰ ਡਾਊਨਲੋਡ ਕਰਨ ਲਈ ਇਸ ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×