ਆਜ਼ਾਦੀ ਦਾ ਦਿਹਾੜਾ

jail-generic_650x400_61469651050

ਆਜ਼ਾਦੀ ਦਾ ਦਿਹਾੜਾ

ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ,
ਆਪਣੇ ਆਪ ਨੂੰ ਭਰਮਾਂ ਚ ਪਾ ਰਹੇ ਹਾਂ।
ਇੱਥੇ ਕੌਣ ਹੈ ਆਜ਼ਾਦ ਮੈਨੂੰ ਦੱਸੋ ਦੋਸਤੋ,
ਦੁੱਖ ਵਿਤਕਰੇ ਦੇ ਤਨ ਤੇ ਹੰਢਾ ਰਹੇ ਹਾਂ।
ਦੇਸ ਮੇਰਾ ਮਰਿਆ ਹੈ ਭੁੱਖ ਮਰੀ ਵਿਚ,
ਖ਼ੁਸ਼ਹਾਲ ਹੋਣ ਦੇ ਨਾਅਰੇ ਲਾ ਰਹੇ ਹਾਂ।
ਖ਼ੁਦਕੁਸ਼ੀ ਨ ਕਰੇ ਜੇ ਮੁੱਲ ਮਿਲਦਾ ਮਿਹਨਤੀ,
ਭੁੱਖੇ ਨੰਗੇ ਕੰਗਾਲ ਠਗਾਂ ਤੋ ਕਹਾ ਰਹੇ ਹਾਂ।
ਸੋਨ ਚਿੜੀ ਮੇਰਾ ਦੇਸ ਹੁਣ ਕਿਵੇਂ ਬਣੇ,
ਆਸਾਂ ਦੇ ਮਹਿਲ ਖ਼ੁਆਬਾਂ ਚ ਬਣਾ ਰਹੇ ਹਾਂ।
ਰਿਸ਼ਵਤ ਤੋ ਆਜ਼ਾਦ ਨਾ ਕੋਈ ਮਹਿਕਮਾ,
ਕਥਾਵਾਂ ਗੁਰੂਆਂ ਪੀਰਾਂ ਦੀਆਂ ਗਾ ਰਹੇ ਹਾਂ।
ਭ੍ਰਿਸ਼ਟਾਚਾਰ ਨੇ ਚਪੜਾਸੀ ਤੋ ਮੰਤਰੀ ਡੰਗਿਆ,
ਕਿੱਸੇ ਸ਼ਹੀਦਾਂ ਦੇ “ਭੱਟ” ਸੁਣਾ ਰਹੇ ਹਾਂ।
ਕਿੱਸੇ ਸ਼ਹੀਦਾਂ ਦੇ “ਭੱਟ” ਸੁਣਾ ਰਹੇ ਹਾਂ।

ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
pressharminder@sahibsewa.com

Install Punjabi Akhbar App

Install
×