ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਦ ਵਿੱਚ ਆਇਆ ਸੀ ਅਤੇ ਇਸ ਦਿਨ ਨੂੰ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿੱਚ ਮਨਾਇਆ ਜਾਦਾ ਹੈ। ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ ਬੱਚਿਆ ,ਯੁੱਵਕ, ਯੁੱਵਤੀਆਂ,ਸਿਆਣੀ ਉਮਰ ਦੇ ਮਰਦ ਔਰਤਾ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇਦੇ ਲੋਕ ਆਦਿ ਵੱਲੋ ਮਾਰਚ ਰੈਲੀਆ ਵਿੱਚ ਭਾਗ ਲਿਆ ਜਾਦਾ ਹੈ ।ਅੱਜ ਇੱਥੋਂ ਦੀ ਰਾਜਧਾਨੀ ਉਸਲੋ ਵਿਖੇ ਸ਼ਾਹੀ ਪਰਿਵਾਰ ਮੱਹਿਲ ਦੀ ਬਾਲਕੋਨੀ ਤੋ ਰੈਲੀ ਚ ਸ਼ਾਮਿਲ ਲੋਕਾ ਨੂੰ ਇਸ ਦਿਨ ਦੀ ਵਧਾਈ ਦਿੱਤੀ । ਪੂਰੀ ਰਾਜਧਾਨੀ ਨਵ ਵਿਆਹੀ ਦੁੱਲਹਨ ਵਾਂਗ ਸਜੀ ਹੋਈ ਸੀ ।ਸਹਿਰ ਦੇ ਮੇਨ ਰੋਡ ਕਾਰਲ ਜੋਹਨਸ ਰੋਡ ਤੋ ਲੈ ਕੇ ਸਾਹੀ ਮਹੱਲ ਤੱਕ ਹਰ ਪਾਸੇ ਲਾਲ ਅਤੇ ਨੀਲੇ ਰੰਗ ਦੀਆਂ ਝੰਡੀਆਂ ਦਾ ਹੜ ਆਇਆ ਹੋਇਆ ਸੀ ।ਨਾਰਵੇ ਵਿੱਚ ਵਸਦੇ ਹਰ ਮੂਲ ਦੇ ਭਾਈਚਾਰੇ ਨੇ ਪਰੇਡ ਵਿੱਚ ਹਿੱਸਾ ਲਿਆ ।ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ ਪਹਿਲੀ ਮਈ ਤੋ ਲਾਲ ਰੰਗ ਦੀ ਡਰੈਸ ਪਾ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਦੇ ਹਨ ।ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਦੇ ਹਨ।
ਫੋਟੋ ਚ: ਖੱਬੇ ਸ਼ਾਹੀ ਪਰਿਵਾਰ ਮੱਹਿਲ ਦੀ ਬਾਲਕੋਨੀ ਤੋ ਰੈਲੀ ਚ ਸ਼ਾਮਿਲ ਲੋਕਾ ਨੂੰ ਵਧਾਈ ਦਿੰਦੇ ਹੋਏ,ਸੱਜੇ ਪਾਰਲੀਮੈਂਟ ਪ੍ਰੈਜੀਂਡੈਂਟ ਉਲੇਮਿਕ ਲੋਕਾਂ ਨੂੰ ਵਧਾਈ ਦਿੰਦੇ ਹੋਏ।