ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ

eb2d41b3-10a5-49eb-ac32-7aaa8de81aa8
ਸੈਂਡੀਆਗੋ-ਮਿਤੀ-ਅਗਸਤ 17- 2018- ਭਾਰਤੀਆਂ ਵੱਲੋਂ ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਾ 72ਵਾਂ ਦਿਵਸ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਹੜੇ ਭਾਰਤੀ ਸੈਂਡੀਆਗੋ ਦੇ ਲੋਹਾਈਆ ਇਲਾਕੇ ਵਿਚ ਲੋਬਲ ਪਾਰਕ ਟਾਸਕਾਨਾ ਡਰਾਈਵ ਦੇ ਨਜ਼ਦੀਕ ਰਹਿੰਦੇ ਹਨ, ਉਨ੍ਹਾਂ ਦੇ ਮਾਪਿਆਂ ਨੇ ਭਾਰਤ ਦੀ ਆਜ਼ਾਦੀ ਦਾ ਦਿਵਸ ਇਥੇ ਨੋਬਲ ਪਾਰਕ ਵਿਚ ਪਰਿਵਾਰਾਂ ਸਮੇਤ ਮਨਾਇਆ।

970cc446-7a51-469d-8911-eadf5147813b

ਇਸ ਗੱਲ ਦਾ ਪ੍ਰਗਟਾਵਾ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਕਰਦਿਆਂ ਕਿਹਾ ਕਿ ਇਸ ਮੌਕੇ ਤੇ ਬੁਲਾਰਿਆਂ ਨੇ ਆਜ਼ਾਦੀ ਦੀਆਂ ਬਰਕਤਾਂ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਭਾਰਤ ਨੇ ਕਾਫੀ ਤਰੱਕੀ ਕਰ ਲਈ ਹੈ ਪ੍ਰੰਤੂ ਅਜੇ ਵੀ ਭਾਰਤੀਆਂ ਨੂੰ ਹੋਰ ਵਿਸਥਾਰ ਨਾਲ ਸਹੂਲਤਾਂ ਦੇਣ ਦੀ ਲੋੜ ਹੈ ਤਾਂ ਜੋ ਉਹ ਦੇਸ ਦਾ ਨਾਮ ਸੰਸਾਰ ਵਿਚ ਹੋਰ ਵਧੇਰੇ ਚਮਕਾ ਸਕਣ। ਉਨ੍ਹਾਂ ਅੱਗੋਂ ਕਿਹਾ ਕਿ ਇਹ ਭਾਰਤ ਦੇ ਵਿਕਾਸ ਦੀ ਨਿਸ਼ਾਨੀ ਦਾ ਪ੍ਰਤੀਕ ਹੈ ਕਿ ਅੱਜ ਦਿਨ ਪੜ੍ਹੇ ਲਿਖੇ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀ ਅਮਰੀਕਾ ਵਿਚ ਪਹੁੰਚਕੇ ਨਾਮਣਾ ਖੱਟ ਰਹੇ ਹਨ , ਜਿਸ ਨਾਲ ਭਾਰਤ ਦਾ ਨਾਮ ਰੌਸ਼ਨ ਹੋ ਰਿਹਾ ਹੈ। ਆਈ ਟੀ ਦੇ ਖੇਤਰ ਵਿਚ ਭਾਰਤੀ ਇੰਜਿਨੀਅਰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਵਿਚ ਸ਼ੋਭਾ ਵਧਾ ਰਹੇ ਹਨ।

b2237a00-b4e4-427a-b87f-410253021d39

ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ, ਜਿਸ ਵਿਚ ਦੇਸ਼ ਭਗਤੀ ਦੇ ਗੀਤ ਗਾਏ ਗਏ। ਸਮਾਗਮ ਦੇ ਸ਼ੁਰੂ ਅਤੇ ਅਖ਼ੀਰ ਵਿਚ ਕੌਮੀ ਗੀਤ ਦਾ ਗਾਇਨ ਕੀਤਾ ਗਿਆ। ਸਾਰੇ ਪਰਿਵਾਰਾਂ ਨੇ ਰਲਕੇ ਰਾਤ ਦਾ ਖਾਣਾ ਵੀ ਖਾਧਾ।

(ਉਜਾਗਰ ਸਿੰਘ)

ujagarsingh48@yahoo.com

Welcome to Punjabi Akhbar

Install Punjabi Akhbar
×
Enable Notifications    OK No thanks