ਤਿਰੰਗਾ ਅਤੇ ਰੰਗਾ-ਰੰਗ ਪ੍ਰੋਗਰਾਮ – 15 ਅਗਸਤ ਆਜ਼ਾਦੀ ਦਿਵਸ ਮੌਕੇ  ‘ਔਕਲੈਂਡ ਮਿਊਜ਼ੀਅਮ’ ਭਾਰਤੀ ਤਿਰੰਗੇ ਦੇ ਰੰਗਾਂ ਵਿਚ ਰੁਸ਼ਨਾਇਆ

  • ਮਾਸਟਰ ਸਲੀਮ ਨੇ ਵੀ ਦੇਸ਼ ਭਗਤੀ ਗੀਤਾਂ ਨਾਲ ਬੰਨ੍ਹਿਆ ਰੰਗ
('ਔਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ' ਵਿਖੇ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ, ਮੇਅਰ ਫਿਲ ਗੌਲਫ, ਸ. ਖੜਗ ਸਿੰਘ, ਹਰਪਾਲ ਸਿੰਘ ਪਾਲ ਅਤੇ ਮਾਸਟਰੀ ਸਲੀਮ)
(‘ਔਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ’ ਵਿਖੇ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ, ਮੇਅਰ ਫਿਲ ਗੌਲਫ, ਸ. ਖੜਗ ਸਿੰਘ, ਹਰਪਾਲ ਸਿੰਘ ਪਾਲ ਅਤੇ ਮਾਸਟਰੀ ਸਲੀਮ)

ਔਕਲੈਂਡ 16 ਅਗਸਤ – ਭਾਰਤ ਦਾ ਆਜ਼ਾਦੀ ਦਿਵਸ ਔਕਲੈਂਡ ਵਿਖੇ ਬੜੀ ਧੂਮ-ਧਾਮ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਲਗਾਤਾਰ ਦੂਜੇ ਸਾਲ ਔਕਲੈਂਡ ਵਾਰ ਮੈਮੋਰੀਅਲ ਦੇ ਉਤੇ ਭਾਰਤੀ ਝੰਡੇ ਦੇ ਤਿੰਨ ਰੰਗ ਕੇਸਰੀ, ਚਿੱਟਾ ਅਤੇ ਹਰਾ ਨਾਲ ਰੁਸ਼ਨਾਇਆ ਗਿਆ। ਇਸ ਮੌਕੇ ਆਨਰੇਰੀ ਕੌਂਸਲੇਟ ਭਾਰਤ ਸਰਕਾਰ ਸ. ਭਵਦੀਪ ਸਿੰਘ ਢਿੱਲੋਂ, ਔਕਲੈਂਡ ਦੇ ਮੇਅਰ ਸ੍ਰੀ ਫਿਲ ਗੌਲਫ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਮਾਜ ਸੇਵਾਕ ਜੀਤ ਸੱਚਦੇਵਾ, ਸ. ਖੜਗ ਸਿੰਘ ਲੇਬਰ ਪਾਰਟੀ ਦੇ ਲੋਕਲ ਬੋਰਡ ਉਮੀਦਵਾਰ, ਹਰਪਾਲ ਸਿੰਘ ਪਾਲ ਸਭਿਆਚਾਰਕ ਪ੍ਰੋਮੋਟਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਿਰ ਹੋਏ। ਸ਼ਾਮ 5 ਵਜੇ ਇਹ ਤਿੰਨ ਰੰਗਾਂ ਦੀ ਰੋਸ਼ਨੀ ਪੂਰੀ ਇਮਾਰਤ ਦੇ ਮੁੱਖੜੇ ਉਤੇ ਪਾ ਕੇ ਰੰਗਾ-ਰੰਗ ਪ੍ਰੋਗਰਾਮ ਵੀ ਸ਼ੁਰੂ ਹੋਇਆ। ਵੱਡੇ ਸਪੀਕਰਾਂ ਦੇ ਉਤੇ ਜਿੱਥੇ ਦੇਸ਼ਭਗਤੀ ਦੇ ਗੀਤ ਵੱਜੇ ਉਥੇ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਜੋ ਕੁਝ ਦਿਨ ਪਹਿਲਾਂ ਇਥੇ ਪ੍ਰੋਗਰਾਮ ਕਰਨ ਪਹੁੰਚੇ ਹੋਏ ਸਨ, ਨੇ ਵੀ ਇਸ ਵਿਦੇਸ਼ੀ ਆਜ਼ਾਦੀ ਦਿਵਸ ਦਾ ਰੰਗ ਮਾਣਿਆ। ਉਨ੍ਹਾਂ ਮਾਈਕ ਸੰਭਾਲਦਿਆਂ ਹੀ ਸੁਰਾਂ ਨੂੰ ਵੀ ਸੁਰ ਵਿਚ ਕਰ ਲਿਆ ਅਤੇ ‘ਦਿਲ ਦੀਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲੀਏ’ ਅਤੇ ‘ਸਭ ਦੇ ਆਗੇ ਹੋਂਗੇ ਹਿੰਦੁਸਤਾਨੀ’ ਆਦਿ ਗੀਤ ਗਾ ਕੇ ਹਾਜ਼ਿਰ ਲੋਕਾਂ ਦਾ ਖੂਬ ਮਨੋਰੰਜਨ ਕੀਤਾ।

Install Punjabi Akhbar App

Install
×