ਐਕਚੁਅਰੀਜ਼ ਇੰਸਟੀਟਿਊਟ ਵੱਲੋਂ ਕੀਤੇ ਗਏ ਇੱਕ ਸਰਵੇਖਣ ਦੇ ਆਂਕੜੇ ਦਰਸਾਉਂਦੇ ਹਨ ਕਿ ਸਾਲ 2022 ਦੌਰਾਨ 12% ਮ੍ਰਿਤੂ ਦਰ ਵਿੱਚ ਵਾਧਾ ਹੋਇਆ ਹੈ ਅਤੇ ਕਰੋਨਾ ਕਾਰਨ 10,300 ਮੌਤਾਂ ਵੀ ਵਾਧੂ ਮ੍ਰਿਤੂ ਦਰ ਦਾ ਇੱਕ ਕਾਰਨ ਦੱਸੀਆਂ ਜਾ ਰਹੀਆਂ ਹਨ। ਆਂਕੜੇ ਦਰਸਾਉਂਦੇ ਹਨ ਕਿ ਕੁੱਲ 20,000 ਮੌਤਾਂ ਆਮ ਨਾਲੋਂ ਜ਼ਿਆਦਾ ਹੋਈਆਂ ਹਨ ਅਤੇ ਕਰੋਨਾ ਕਾਰਨ ਹੋਈਆਂ ਮੌਤਾਂ ਤੋਂ ਇਲਾਵਾ 6600 ਮੌਤਾਂ ਆਮ ਵਰਗੀ ਹਾਲਤ ਨਾਲ ਹੀ ਮੇਲ ਖਾਂਦੀਆਂ ਹਨ।
ਸਾਲ 2022 ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਅਨੂਮਾਨ ਲਗਾਉਣ ਵਾਲਿਆਂ ਦਾ ਅਨੁਮਾਨ 172,000 ਤੱਕ ਹੀ ਸੀ ਪਰੰਤੂ ਇਸ ਵਿੱਚ 12% ਦਾ ਇਜ਼ਾਫ਼ਾ ਹੋਇਆ ਹੈ।
ਜ਼ਿਆਦਾ ਕਾਰਨ ਕਰੋਨਾ ਬਿਮਾਰੀ ਹੀ ਦੱਸਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਅਹਿਤਿਆਦ ਵਰਤਣ ਦਾ ਸਮਾਂ ਸੀ ਤਾਂ ਉਸ ਸਮੇਂ ਢਿੱਲ ਹੋ ਗਈ ਸੀ ਕਿਉਂਕਿ ਕਿਸੇ ਨੂੰ ਵੀ ਇਸ ਬਾਬਤ ਜਾਣਕਾਰੀ ਆਦਿ ਨਹੀਂ ਸੀ ਅਤੇ ਕਰੋਨਾ ਤੋਂ ਬਚਾਉ ਵਾਸਤੇ ਸਾਮਾਨ ਆਦਿ ਮੁਹੱਈਆ ਕਰਵਾਉਣ ਵਿੱਚ ਵੀ ਸਮਾਂ ਲੱਗਿਆ ਸੀ। ਇਸੇ ਦੌਰਾਨ ਲੋਕਾਂ ਵਿੱਚ ਇਨਫੈਕਸ਼ਨ ਦੀ ਦਰ ਵਧੀ ਜਿਸ ਨਾਲ ਕਿ ਮੌਤ ਦਰ ਉਪਰ ਇਸ ਦਾ ਮਾੜਾ ਅਸਰ ਪਿਆ।