ਵਧਦਾ ਅਪਰਾਧ: ਐਮਰਜੈਂਸੀ ਸੇਵਾਵਾਂ ਵਾਲੇ ਵੀ ਔਖੇ: ਨਿਊਜ਼ੀਲੈਂਡ ‘ਚ ਐਂਬੂਲੈਂਸ ਸਟਾਫ ਨਾਲ ਵੀ ਹੁੰਦੀ ਹੈ ਗਾਲੀ-ਗਲੋਚ ਅਤੇ ਮਾਰ ਕੁੱਟ

eight_col_file_photo_fire

ਨਿਊਜ਼ੀਲੈਂਡ ਦੇ ਵਿਚ ਆਮ ਬੰਦਾ ਭਾਵੇਂ ਬਹੁਤ ਸਾਰੀਆਂ ਸਥਿਤੀਆਂ ਦੇ ਵਿਚ ਅਸੁਰੱਖਿਆ ਦੀ ਭਾਵਨਾ ਮਹਿਸੂਸ ਕਰਦਾ ਹੋਵੇ ਪਰ ਇਥੇ ਤਾਂ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਵੀ ਗਾਲੀ-ਗਲੋਚ ਅਤੇ ਮਾਰ-ਕੁੱਟ ਦੀਆਂ ਘਟਨਾਵਾਂ ਤੋਂ ਔਖੇ ਹਨ। ਅੰਕੜੇ ਦਸਦੇ ਹਨ ਕਿ ਇਕੱਲੇ ਅਗਸਤ ਮਹੀਨੇ ਹੀ 200 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਗਾਲਾਂ ਕੱਢਣਾਂ, ਮਾਰਨਾ ਕੁੱਟਣਾ, ਪਕੜ ਕੇ ਪ੍ਰੇਸ਼ਾਨ ਕਰਨਾ ਅਤੇ ਮੌਕੇ ਉਤੇ ਝਗੜਾ ਕਰਨਾ ਆਦਿ। ਸੇਂਟ ਜੌਹਨ ਚੀਫ ਨੇ ਕਿਹਾ ਹੈ ਕਿ ਸਾਡਾ ਸਟਾਫ ਲੋਕਾਂ ਦੀ ਮਦਦ ਕਰਨ ਜਾਂਦਾ ਹੈ ਨਾ ਕਿ ਗਾਲਾਂ ਅਤੇ ਮਾਰ ਕੁੱਟ ਖਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਜਿਹੀ ਹੁਲੜਬਾਜ਼ੀ ਨਾ ਸਹਿਣਯੋਗ ਹੈ। ਇਸਦਾ ਕਾਰਨ ਲੋਕਾਂ ਦਾ ਨਸ਼ਈ ਹੋਣਾ, ਸ਼ਰਾਬੀ ਹੋਣਾ ਅਤੇ ਮਾਨਸਿਕ ਤੌਰ ‘ਤੇ ਬਿਮਾਰ ਹੋਣਾ ਹੋ ਸਕਦਾ ਹੈ।

Install Punjabi Akhbar App

Install
×