ਪੱਛਮੀ ਆਸਟੇ੍ਲੀਆ ‘ਚ ਕੈਬ ਅਪਰਾਧਿਕ ਦੋਸ਼ਾਂ ਵਿੱਚ ਹੋਇਆ ਵਾਧਾ

image-09-05-16-08-25

ਪੱਛਮੀ ਆਸਟੇ੍ਲੀਆ ਵਿੱਚ ਕੈਬ ਅਪਰਾਧਿਕ ਦੋਸ਼ ਦਾ ਸਾਹਮਣਾ ਕਰ ਰਹੇ ਡਰਾਈਵਰ ਦੀ ਗਿਣਤੀ ਪਿਛਲੇ 12 ਮਹੀਨੇ ਵਿੱਚ 30 ਫੀਸਦੀ ਤੋਂ ਵੱਧ ਹੋ ਗਈ ਹੈ, ਇਹਨਾਂ ਅਪਰਾਧਿਕ ਦੋਸ਼ਾਂ ਵਿੱਚ ਬਲਾਤਕਾਰ ,ਡਰੱਗ ਡੀਲਿੰਗ,ਹਮਲੇ ਅਤੇ ਚੋਰੀ ਆਦਿ ਸਾਮਲ ਹਨ।
ਆਵਾਜਾਈ ਵਿਭਾਗ ਦੇ ਅੰਕੜੇ ਅਨੁਸਾਰ 68 ਟੈਕਸੀ ਡਰਾਈਵਰ ਨੇ ਪਿਛਲੇ ਸਾਲ ਅਪਰਾਧਿਕ ਦੋਸ਼ ਦਾ ਸਾਹਮਣਾ ਕੀਤਾ, ਜਿਹੜਾ ਰਾਜ ਦੇ 11045 ਕੈਬ ਲਾਈਸੈਂਸ ਧਾਰਕ ਦਾ 0.6 ਫੀਸਦੀ ਬਣਦਾ ਹੈ। ਇਹਨਾਂ 68 ਡਰਾਈਵਰ ਵਿਚੋਂ 24 ਦੇ ਟੈਕਸੀ ਲਾਈਸੈਂਸ ਮੁਅੱਤਲ ਹੋ ਚੁੱਕੇ ਹਨ ਅਤੇ ਦੋ ਆਮ ਹਮਲੇ ਦੇ ਦੋਸ਼ੀ ਹਨ, ਜਿਸ ਵਿੱਚ ਟੈਕਸੀ ਕਤਾਰ ਵਿੱਚ ਖੜੇ ਇਕ ਝਗੜੇ ਦੇ ਬਾਅਦ ਦੂਜੇ ਡਰਾਈਵਰ ਤੇ ਹਮਲਾ ਵੀ ਸਾਮਲ ਹੈ। 
ਬੁਲਾਰੇ ਨੇ ਦੱਸਿਆ ਕਿ ਆਵਾਜਾਈ ਵਿਭਾਗ ਲਾਈਸੈਂਸ ਧਾਰਕ ਅਪਰਾਧਿਕ ਦੋਸ਼ੀ ਡਰਾਈਵਰ ਦੀ ਪਛਾਣ ਕਰਨ ਦੀ ਵਿਧੀ ਤੋਂ ਸੰਤੁਸ਼ਟ ਹੈ। ਇਹਨਾਂ ਅੰਕੜਿਆ ਵਿੱਚ ਉਬੇਰ ਡਰਾਈਵਰ ਸਾਮਲ ਨਹੀਂ ਹਨ, ਜਿਹੜੇ ਅਪਰਾਧਿਕ ਦੋਸ਼ੀ ਪਾਏ ਗਏ। ਸਫਰ ਹਿੱਸੇਦਾਰੀ ਸਰਵਿਸ ਲਈ ਪੁਲਿਸ ਪ੍ਰਵਾਨਗੀ ਹਰ ਡਰਾਈਵਰ ਲਈ ਜ਼ਰੂਰੀ ਹੈ, ਪਰ ਟੈਕਸੀ ਲਾਈਸੈਂਸ ਬਿਨਾ ਉਹਨਾਂ ਨੂੰ ਕਿਸੇ ਅੰਕੜੇ ਵਿੱਚ ਨਹੀਂ ਫੜਿਆਂ ਜਾ ਸਕਦਾ।

Install Punjabi Akhbar App

Install
×