ਟੈਕਸ ਸਮਾਂ: ਜਾਅਲੀ ਆਈ. ਆਰ. ਡੀ. ਫੋਨ ਕਾਲਾਂ ਸ਼ੁਰੂ 

  • ਵਲਿੰਗਟਨ ਦੇ ਏਰੀਆ ਕੋਡ 04 ਤੋਂ ਆ ਰਹੀਆਂ ਹਨ ਟੈਕਸ ਸਬੰਧੀ ਨਕਲੀ ਕਾਲਾਂ-ਨਾ ਦਿਓ ਜਾਣਕਾਰੀ

D:News Folder (Lap)News April-19-1.pmd

ਔਕਲੈਂਡ (11 ਅਪ੍ਰੈਲ)-ਪਿਛਲਾ ਵਿੱਤੀ ਸਾਲ ਖਤਮ ਹੋਏ ਨੂੰ ਅਜੇ ਪੰਦਰਾ ਦਿਨ ਨੀ ਹੋਏ, ਦੇਸ਼ ਦਾ ਅਸਲੀ ਟੈਕਸ ਵਿਭਾਗ (ਆਈ. ਆਰ.ਡੀ.) ਅਜੇ ਹਿਸਾਬ-ਕਿਤਾਬ ਹੀ ਲਾ ਰਿਹਾ ਹੈ ਅਤੇ ਤੁਹਾਡੇ ਪੈਸੇ ਆਟੋਮੈਟਿਕ ਸਿਸਟਮ ਦੇ ਨਾਲ ਵਾਪਿਸ ਕਰਨ ਬਾਰੇ ਚਿੱਠੀ ਪੱਤਰ ਭੇਜ ਰਿਹਾ ਹੈ, ਪਰ ਇਸ ਤੋਂ ਪਹਿਲਾਂ ਜਾਅਲੀ ਆਈ. ਆਰ.ਡੀ. ਦੇ ਨਾਂਅ ਤੋਂ ਫੋਨ ਕਾਲਾਂ ਕਰਨ ਵਾਲੇ ਸਿੱਧਾ ਫੋਨ ਕਰਨ ਵਿਚ ਲੱਗ ਗਏ ਹਨ। ਉਹ ਫੋਨ ਕਰਕੇ ਇਹ ਕਹਿੰਦੇ ਹਨ ਕਿ ਉਹ ਆਈ. ਆਰ. ਡੀ. ਤੋਂ ਬੋਲ ਰਹੇ ਹਨ ਅਤੇ ਟੈਕਸ ਬਾਰੇ ਗੱਲ ਕਰਨਗੇ। ਤੁਹਾਡਾ ਆਈ. ਆਰ. ਡੀ. ਨੰਬਰ ਅਤੇ ਫਿਰ ਹੋਰ ਜਾਣਕਾਰੀ ਪ੍ਰਾਪਤ ਕਰਨਗੇ। ਇਸ ਤੋਂ ਅੱਗੇ ਜਾ ਕਿ ਉਹ ਚਲਾਕ ਤਰੀਕੇ ਨਾਲ ਤੁਹਾਡੇ ਕੋਲੋਂ ਚੰਗੇ ਡਾਲਰ ਆਪਣੇ ਖਾਤੇ ਵਿਚ ਭੋਟ ਜਾਣਗੇ। ਇਸ ਸਬੰਧੀ ਇਕ ਕਾਲ ਅੱਜ ਮੈਨੂੰ ਵੀ ਆਈ ਅਤੇ ਮੈਂ ਕਹਿ ਦਿੱਤਾ ਕਿ ਤੁਸੀਂ ਫਰਾਡ ਕਰ ਰਹੇ ਲਗਦੇ ਹੋ ਸੋ ਮੈਨੂੰ ਈਮੇਲ ਕਰੋ। ਉਸਨੇ ਔਰਤ ਨੇ ਈਮੇਲ ਕਰਨ ਦਾ ਕਹਿ ਕੇ ਫੋਨ ਕੱਟ ਦਿੱਤਾ ਪਰ ਈਮੇਲ ਅਜੇ ਤੱਕ ਨਹੀਂ ਆਈ। ਇਸ ਸਬੰਧੀ ਪੜ੍ਹਤਾਲ ਕਰਨ ਲਈ ਮੈਂ ਆਈ. ਆਰ. ਡੀ. ਦੇ ਸਰਕਾਰੀ ਨੰਬਰ ਉਤੇ ਫੋਨ ਲਾ ਲਿਆ ਅਤੇ ਵੁਆਇਸ ਸੈਕਸ਼ਨ ਤੋਂ ਪਤਾ ਕੀਤਾ ਕਿ ਜਿਸ ਨੰਬਰ ਤੋਂ ਫੋਨ ਆਇਆ ਸੀ, ਉਹ ਨੰਬਰ ਉਨ੍ਹਾਂ ਦਾ ਨਹੀਂ ਹੈ। ਸੋ ਅਜਿਹੀ ਕਾਲ ਆਉਣ ਉਤੇ ਕੋਈ ਵੀ ਜਾਣਕਾਰੀ ਨਾ ਦਿਓ, ਇਹ ਜਰੂਰੀ ਨਹੀਂ ਕਿ ਉਹ ਕਾਲ ਨਿਊਜ਼ੀਲੈਂਡ ਦੇ ਕਿਸੇ ਹਿੱਸੇ ਤੋਂ ਆਈ ਹੋਵੇਗੀ, ਇਹ ਅੰਤਰਰਾਸ਼ਟਰੀ ਲੁਟੇਰਾ ਗ੍ਰੋਹ ਦੀ ਕਿਤਿਉਂ ਵੀ ਹੋ ਸਕਦੀ ਹੈ।

18 ਤੋਂ 26 ਤੱਕ ਆਈ. ਆਰ. ਡੀ. ਵੈਬਸਾਈਟ ਹੋਵੇਗੀ ਅੱਪਡੇਟ – ਆਈ. ਆਰ.ਡੀ. ਦਫਤਰ ਦੇ ਫੋਨ ਨੰਬਰ, ਦਫਤਰ ਅਤੇ ‘ਮਾਈ ਆਨਲਾਈਨ ਸਰਵਿਸਜ਼’ ਵੈਬ ਪੋਰਟਲ 18 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 26 ਅਪ੍ਰੈਲ ਨੂੰ ਸਵੇਰੇ 8 ਵਜੇ ਤੱਕ ਬੰਦ ਰਹਿਣਗੇ। ਅਜਿਹਾ ਸਾਰੇ ਸਿਸਟਮ ਨੂੰ ਅੱਪਗ੍ਰੇਡ ਕੀਤੇ ਜਾਣ ਕਰਕੇ ਹੋ ਰਿਹਾ ਹੈ। ਸੋ ਦਫਤਰ ਆਦਿ ਵੀ ਬੰਦ ਰਹਿਣਗੇ ਅਤੇ ਕੋਈ ਵੀ ਤਕਨੀਕੀ ਕੰਮ ਨਹੀਂ ਕੀਤਾ ਜਾ ਸਕੇਗਾ। ਇਸ ਦੌਰਾਨ ਤੁਸੀਂ ਆਪਣੇ ਬਿੱਲ ਬੈਂਕ ਖਾਤੇ ਦੇ ਰਾਹੀਂ ਪੇਅ ਕਰ ਸਕੋਗੇ।

Install Punjabi Akhbar App

Install
×