ਲੋਕ ਸਭਾ ‘ਚ ਇਨਕਮ ਟੈਕਸ ਸੋਧ ਬਿਲ ਪਾਸ

loksabha

ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਨਕਮ ਟੈਕਸ ਕਾਨੂੰਨ ‘ਚ ਸੋਧ ਲਈ ਲੋਕ ਸਭਾ ‘ਚ ਕਰਾਧਾਨ ਕਾਨੂੰਨ (ਦੂਸਰੀ ਸੋਧ) ਬਿਲ 2016 ਬੀਤੇ ਦਿਨ ਪੇਸ਼ ਕੀਤਾ ਗਿਆ ਸੀ ਜੋ ਅੱਜ ਪਾਸ ਕਰ ਦਿੱਤਾ ਗਿਆ ਹੈ। ਇਸ ‘ਚ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਲੋਕ ਆਪਣੀ ਅਣ ਐਲਾਨੀ ਨਕਦ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਕਸ ਤੇ ਜੁਰਮਾਨੇ ਦੇ ਰੂਪ ‘ਚ 50 ਫੀਸਦੀ ਦੇਣਾ ਹੋਵੇਗਾ, ਜੇ ਨਹੀਂ ਕਰਦੇ ਤਾਂ ਫੜੇ ਜਾਣ ‘ਤੇ 85 ਫੀਸਦੀ ਟੈਕਸ ਤੇ ਜੁਰਮਾਨਾ ਲੱਗੇਗਾ।

ਲੋਕ ਸਭਾ ‘ਚ ਇਨਕਮ ਟੈਕਸ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 30 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

( ਰੌਜ਼ਾਨਾ ਅਜੀਤ)

Install Punjabi Akhbar App

Install
×