ਦੇਸ਼ ਅੰਦਰ ਬਹੁਤ ਥੋੜ੍ਹੇ ਸਮਿਆਂ ਅੰਦਰ ਹੀ ਕੋਈ ਨਾ ਕੋਈ ਕੰਪਨੀ ਦੇ ਘਾਟੇ ਵਿੱਚ ਜਾਣ ਦੀਆਂ ਖ਼ਬਰਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ ਅਤੇ ਹੁਣ ਇਨ ਟੂ ਫੂਡ ਨਾਮ ਦੀ ਕੰਪਨੀ ਜਿਸ ਦੇ ਤਸਮਾਨੀਆ ਰਾਜ ਨੂੰ ਛੱਡ ਕੇ ਬਾਕੀ ਸਭ ਰਾਜਾਂ ਵਿੱਚ ਬਰਾਂਚਾਂ ਅਤੇ ਸਟਾਫ਼ ਮੈਂਬਰ ਕੰਮ ਕਰਦੇ ਹਨ, ਦੇ ਵੀ ਕਰਜ਼ੇ ਦੇ ਬੋਝ ਨੂੰ ਨਾ ਸਹਾਰ ਸਕਣ ਦੀਆਂ ਸੁਰਖੀਆਂ ਬਣ ਗਈਆਂ ਹਨ ਅਤੇ ਰਿਟੇਲ ਸਟੋਰਾਂ ਆਦਿ ਨੂੰ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾਉਣ ਵਾਲੀ ਉਕਤ ਕੰਪਨੀ 20 ਮਿਲੀਅਨ ਡਾਲਰਾਂ ਦੇ ਕਰਜ਼ੇ ਹੇਠ ਦੱਬ ਕੇ ਰਹਿ ਗਈ ਹੈ।
ਇਸ ਕੰਪਨੀ ਦੇ ਦਿਵਾਲੀਆ ਹੋਣ ਕਾਰਨ ਇਸ ਕੰਪਨੀ ਵਿੱਚ ਕੰਮ ਕਰਦੇ ਸੈਂਕੜੇ ਕਰਮਚਾਰੀਆਂ ਦਾ ਭਵਿੱਖ ਵੀ ਦਾਅ ਤੇ ਲੱਗ ਗਿਆ ਹੈ।
ਇਸ ਕੰਪਨੀ ਦਾ ਕੰਮ ਕਾਜ ਹੁਣ ਐਚ.ਐਲ.ਬੀ. ਗਰੁੱਪ (HLB Mann Judd) ਨੂੰ ਸੌਂਪਿਆ ਗਿਆ ਹੈ ਅਤੇ ਇਸ ਦੇ ਖਰੀਦਦਾਰ ਲੱਭੇ ਜਾ ਰਹੇ ਹਨ।
ਇਸ ਕੰਪਨੀ ਵਿੱਚ ਫਰੀਜ਼ਰ ਯੁੱਕਤ ਟਰੱਕਾਂ ਦੀ ਫਲੀਟ ਹੈ ਜਿਨ੍ਹਾਂ ਰਾਹੀਂ ਦੇਸ਼ ਦੇ ਹਰ ਹਿੱਸੇ ਵਿੱਚ ਰਿਟੇਲ ਸਟੋਰਾਂ (ਤਸਮਾਨੀਆ ਨੂੰ ਛੱਡ ਕੇ) ਵਿੱਚ ਖਾਣ-ਪੀਣ ਦੀਆਂ ਨਿਤ ਪ੍ਰਤੀ ਦਿਨ ਇਸਤੇਮਾਲ ਹੋਣ ਵਾਲੀਆਂ ਵਸਤੂਆਂ ਨੂੰ ਪਹੁੰਚਾਉਣ ਦਾ ਕੰਮ ਕਰਦੀ ਹੈ।