ਸਹੁਰਿਆਂ ਦੀ  ਜ਼ਾਇਦਾਦ ਦੇ ਲਾਲਚ ਕਾਰਨ ਜਵਾਈ ਨੇ ਹੀ ਕੀਤਾ ਅਮਰੀਕਾ ਦੇ ਉਹਾਇਉ ਸੂਬੇ ਦੇ ਵੈਸਟ ਚੈਸਟਰ ਸ਼ਹਿਰ ਚ’ ਆਪਣੀ ਪਤਨੀ, ਸੱਸ, ਸਹੁਰੇ ਅਤੇ ਮਾਸੀ ਸੱਸ ਦਾ ਕਤਲ

FullSizeRender (3)

ਨਿਊਯਾਰਕ, 3 ਜੁਲਾਈ —ਅਮਰੀਕਾ ਦੇ ਸੂਬੇ ੳਹਾਇਉ ਦੇ ਸ਼ਹਿਰ ਵੈਸਟ ਚੈਸਟਰ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਪੁਲਿਸ ਨੇ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਕ ਅਹਿਮ ਖੁਲਾਸਾ ਕੀਤਾ ਹੈ। ਪੁਲਿਸ ਨੇ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ (37) ਨੂੰ ਆਪਣੀ ਪਤਨੀ, ਸੱਸ, ਸਹੁਰਾ ਅਤੇ ਆਪਣੀ  ਮਾਸੀ ਸੱਸ ਨੂੰ ਕਤਲ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਜਿਸ ਨੇ ਲੰਘੇ ਅਪ੍ਰੈਲ ਮਹੀਨੇ ਚ’ ਆਪਣੀ ਪਤਨੀ ਸ਼ਲਿੰਦਰ ਕੌਰ (39), ਉਸ ਦੇ ਪਿਤਾ ਹਰਕੀਰਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਅਤੇ ਮਾਸੀ ਸੱਸ ਅਮਰਜੀਤ ਕੌਰ (58) ਦਾ ਉਹਨਾਂ ਦੇ ਘਰ ਅੰਦਰ ਹੀ ਕਤਲ ਕਰ ਦਿੱਤਾ ਸੀ। ਅਤੇ ਬੜੇ ਨਾਟਕੀ ਢੰਗ ਨਾਲ ਕਤਲ ਦੀ ਸਭ ਤੋਂ ਪਹਿਲੀ ਜਾਣਕਾਰੀ ਖੁਦ ਹੀ ਗੁਰਪ੍ਰੀਤ ਸਿੰਘ ਨੇ ਫੋਨ ਕਰਕੇ ਸਥਾਨਿਕ ਪੁਲਿਸ ਨੂੰ ਦਿੱਤੀ ਸੀ। ਇਸ ਪਰਿਵਾਰਕ ਕਤਲ ਦੀ ਪੂਰੀ ਸ਼ੱਕ ਹੋਣ ਤੇ ਪੁਲਿਸ ਨੇ  ਆਪਣੀ  ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਗੁਰਪ੍ਰੀਤ ਦੀ ਗ੍ਰਿਫਤਾਰੀ ਕੀਤੀ ਅਤੇ  ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਇਸ ਨੂੰ ਇੱਕ ਵਹਿਸ਼ੀਆਨਾ ਜ਼ੁਲਮ ਦੱਸਿਆ ਅਤੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ  ਇਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।

ਕਤਲ ਦਾ ਮੁੱਖ ਕਾਰਨ  ਸ਼ਲਿੰਦਰ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਸ਼ਲਿੰਦਰ ਕੌਰ ਦੇ ਮਾਪਿਆਂ ਦਾ ਪਿੰਡ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿੰਡ ਮਹੱਦੀਆਂ ਹੈ। ਇਸ ਪਰਿਵਾਰ ਕੋਲ ਮਹੱਦੀਆਂ ਪਿੰਡ ਵਿੱਚ ਕਾਫੀ ਜ਼ਮੀਨ ਹੈ ਤੇ ਹੋਰ ਵੀ ਕਾਫੀ ਜ਼ਾਇਦਾਦ ਸੀ ਜਿਸ ਦੀ ਇਕਲੌਤੀ ਵਾਰਸ ਸ਼ਲਿੰਦਰ ਕੌਰ ਸੀ। ਦੋਸ਼ੀ ਗੁਰਪ੍ਰੀਤ ਸਿੰਘ ਦਾ ਪਿੰਡ ਮਾਨੂਪੁਰ ਗੋਸਲਾਂ,  ਜੋ ਖੰਨਾ ਦੇ ਨਜਦੀਕ ਹੈ। ਦੌਸ਼ੀ ਕਾਤਲ ਗੁਰਪ੍ਰੀਤ ਸਿੰਘ ਦਾ ਵਿਅਾਹ ਅਮਰੀਕਾ ਰਹਿੰਦੀ ਸ਼ਲਿੰਦਰ ਕੌਰ ਨਾਲ ਵਿਆਹ ਤੋਂ ਬਾਅਦ ਗੁਰਪ੍ਰੀਤ ਸਿੰਘ ਅਮਰੀਕਾ ਅਾ ਗਿਆ ਸੀ। ਦੌਸ਼ੀ ਕਾਤਲ ਗੁਰਪ੍ਰੀਤ ਸਿੰਘ ਤਿੰਨ ਬੱਚਿਆ ਦਾ ਬਾਪ ਹੈ ਜਿੰਨਾਂ ਚ’ ਉਸ ਦੀਅਾ ਦੋ ਧੀਅਾ 11 ਅਤੇ 9 ਸਾਲ ਦੀਅਾ ਹਨ ਅਤੇ 5 ਸਾਲਾਂ ਦਾ ਇੱਕ ਪੁੱਤਰ ਵੀ ਹੈ।

Install Punjabi Akhbar App

Install
×