ਦੇਸ਼ ਵਿੱਚ ਬੱਚਿਆਂ ਲਈ ਦੂਸਰੀ ਕੋਵਿਡ ਵੈਕਸੀਨ ਵਜੋਂ ਮੋਡਰੇਨਾ ਨੂੰ ਮਨਜ਼ੂਰੀ

ਆਸਟ੍ਰੇਲੀਆਈ ਮੈਡੀਕਲ ਰੈਗੂਲੇਟਰੀ ਏਜੰਸੀ ਜੀ.ਜੀ.ਏ. (Therapeutic Goods Administration) ਨੇ ਅੱਜ, ਦੇਸ਼ ਵਿਚਲੇ 12 ਸਾਲ ਤੱਕ ਦੇ ਬੱਚਿਆਂ ਲਈ, ਮੋਡਰੇਨਾ ਦੀ ਸਪਾਈਕਵੈਕਸ ਕੋਵਿਡ ਵੈਕਸੀਨ ਨੂੰ ਦੂਸਰੀ ਦਵਾਈ ਦੇ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਹੁਣ 12 ਤੋਂ 17 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਉਕਤ ਦਵਾਈ ਦਾ ਉਪਯੋਗ ਬ੍ਰਿਟੇਨ, ਕੈਨੇਡਾ, ਯੂਰੋਪ ਅਤੇ ਸਵਿਟਜ਼ਰਲੈਂਡ ਵਿੱਚ 12 ਤੋਂ 17 ਸਾਲ ਤੱਕ ਦੀ ਉਮਰ ਵਰਗ ਦੇ ਬੱਚਿਆਂ ਲਈ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×