ਪੇਨਸਿਲਵੇਨੀਆ ਸੂਬੇ ਦੇ ਅਮਰੀਕੀ ਸੈਨੇਟ ਚ’ ਪਹਿਲੀ ਵਾਰ ਗੁਰੂ ਘਰ ਸਿੱਖ ਸੁਸਾਇਟੀ ਫਿਲਾਡੇਲਫੀਆ ਦੇ ਇਕ ਸਿੱਖ ਨੇ ਕੀਤੀ ਸਵੇਰ ਦੀ ਅਰਦਾਸ

FullSizeRender

ਫਿਲਾਡੇਲਫੀਆ, 19 ਅਕਤੂਬਰ ( ਰਾਜ ਗੋਗਨਾ )— ਇਤਿਹਾਸ ਵਿਚ ਪਹਿਲੀ ਵਾਰ ਅਮਰੀਕੀ ਸੈਨੇਟ ਚੈਂਬਰ ਵਿਚ ਗੁਰਬਾਣੀ ਪੜ੍ਹੀ ਗਈ। ਸਫੇਦ ਕੁੜਤਾ ਅਤੇ ਪੀਲੀ ਪੱਗ ਪਹਿਨੇ ਪੇਨਸਿਲਵੇਨੀਆ ਸੂਬੇ ਦੇ ਮੈਲਬੌਰਨ  ( ਫਿਲਾਡੇਲਫੀਆ ) ਦੇ ਵਸਨੀਕ ਗਿਆਨੀ ਸੁਖਵਿੰਦਰ ਸਿੰਘ ਨੇ  ਲੰਘੀ ਸਵੇਰ ਨੂੰ ਸੈਨੇਟ ਵਿਚ ਸਵੇਰ ਦੀ ਅਰਦਾਸ ਕੀਤੀ। ਫਿਲਾਡੇਲਫੀਆ ਸਿੱਖ ਸੋਸਾਇਟੀ ਗੁਰਦੁਆਰੇ ਦੇ ਗਿਆਨੀ ਸੁਖਵਿੰਦਰ ਸਿੰਘ ਨੇ ਈਸ਼ਵਰ ਨੂੰ ਲੋਕਾਂ ਨੂੰ ਇਕਜੁੱਟ ਰੱਖਣ ਦੀ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਈਸ਼ਵਰ ਨੂੰ ਭਾਵੇਂ ਅਸੀਂ ਵੱਖਰੇ-ਵੱਖਰੇ ਨਾਵਾਂ ਨਾਲ ਯਾਦ ਕਰੀਏ ਪਰ ਉਹ ਇਕ ਹੀ ਹੈ।ਰਿਪਬਲਿਕਨ ਸੈਨੇਟਰ ਪੈਟ ਟੌਮੀ ਨੇ ਟਵੀਟ ਵੀ ਕੀਤਾ, ਅਤੇ ਲਿਖਿਆਂ ਕਿ ਗਿਆਨੀ ਸੁਖਵਿੰਦਰ ਸਿੰਘ ਦਾ ਅਸੀਂ ਸਵਾਗਤ ਕਰ ਕੇ ਅਸੀਂ ਬਹੁਤ ਖੁਸ਼ ਹਾਂ। ਅਤੇ ਉਹ ਪਹਿਲੇ ਸਿੱਖ ਹਨ ਜਿੰਨ੍ਹਾਂ ਨੇ ਸੈਨੇਟ ਵਿੱਚ ਸਵੇਰ ਦੀ ਅਰਦਾਸ ਕੀਤੀ। ਅਸੀਂ ਉਨ੍ਹਾਂ ਨੂੰ ਪਹਿਲੀ ਪਾਤਿਸਾਹੀ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅਰਦਾਸ ਲਈ ਸੱਦਾ ਦਿੱਤਾ ਸੀ। 

Install Punjabi Akhbar App

Install
×