ਭਾਰਤ ਵੱਲੋਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਰੱਦ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਾਜ਼ਗੀ ਜਿਤਾਈ 

FullSizeRender (2)

ਨਿਊਯਾਰਕ — ਨਿਊਯਾਰਕ ‘ਚ ਹੋਣ ਵਾਲੀ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਭਾਰਤ ਵੱਲੋਂ ਰੱਦ ਕੀਤੇ ਜਾਣ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਾਜ਼ਗੀ ਪ੍ਰਗਟ ਕੀਤੀ ਹੈ। ਇਮਰਾਨ ਨੇ ਬਿਨਾਂ ਨਾਂਅ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ |ਇਮਰਾਨ_ਨੇ_ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਾਂਤੀ ਵਾਰਤਾ ਦੀ ਮੇਰੀ ਪਹਿਲੀ ਕੋਸ਼ਿਸ਼ ਨੂੰ ਨਾਕਾਰ ਕੇ ਭਾਰਤ ਨੇ ਆਪਣਾ ਘਾਮੰਡੀ ਤੇ ਨਾਕਾਰਤਾਮਕ ਰਵੱਈਆ ਦਿਖਾਇਆ ਹੈ|

IMG_3649

ਇਮਰਾਨ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਈ ਅਜਿਹੇ ਛੋਟੇ ਲੋਕ ਦੇਖੇ ਹਨ ਜੋ ਵੱਡੇ ਦਫਤਰਾਂ ‘ਚ ਉੱਚ ਅਹੁਦਿਆਂ ‘ਤੇ ਬੈਠੇ ਹਨ ਪਰ ਉਨ੍ਹਾਂ ਦੀ ਸੋਚ ਤੇ ਨਜ਼ਰੀਆ ਬਹੁਤ ਛੋਟਾ ਹੈ। ਇਮਰਾਨ ਦੇ ਇਸ ਟਵੀਟ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਪਾਕਿਸਤਾਨ ਵੱਲੋਂ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਠੁਕਰਾ ਕੇ ਪਾਕਿਸਤਾਨ ਦੀ ਨਰਾਜ਼ਗੀ ਸਹੇੜ ਲਈ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲਬਾਤ ਵੀ ਠੰਡੇ ਬਸਤੇ ‘ਚ ਪੈ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks