
ਨਿਊਯਾਰਕ/ ਕਿਊਬਕ – ਕੈਨੇਡਾ ਦੇ ਸੂਬੇ ਕਿਊਬਕ ਦੀ ਇੱਕ ਅਪੀਲ ਕੋਰਟ ਦਾ ਕਹਿਣਾ ਹੈ ਕਿ ਸੰਨ 2017 ਵਿੱਚ ਕਿਊਬਕ ਸਿਟੀ ਦੀ ਇਕ ਮਸਜਿਦ ਵਿਚ ਛੇ ਜਣਿਆਂ ਨੂੰ ਮਾਰਨ ਅਤੇ ਕਈਆਂ ਨੂੰ ਗੰਭੀਰ ਰੂਪ ਚ’ ਜ਼ਖਮੀ ਕਰਨ ਵਾਲੇ ਦੋਸ਼ੀਆਂ ਨੂੰ 2019 ਚ ਅਦਾਲਤ ਵੱਲੋਂ ਬਿਨਾਂ ਪੈਰੋਲ ਤੋਂ 40 ਸਾਲ ਦੀ ਉਮਰਕੈਦ ਦੀ ਸਜ਼ਾ ਦੇਣਾ ਗੈਰ-ਸੰਵਿਧਾਨਕ ਸੀ ਤੇ ਇਹ ਸਜ਼ਾ ਬਹੁਤ ਜ਼ਿਆਦਾ ਸੀ ,ਇਸ ਲਈ ਅਪੀਲ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਗ਼ਲਤ ਦਸਦਿਆਂ ਕਾਤਲ ਦੀ ਸਜ਼ਾ ਘਟਾਕੇ ਬਿਨਾਂ ਪੈਰੋਲ ਤੋਂ 25 ਸਾਲ ਉਮਰਕੈਦ ਵਿੱਚ ਤਬਦੀਲ ਕਰ ਦਿੱਤੀ ਹੈ, ਇਸ ਫੈਸਲੇ ਉੱਤੇ ਹੁਣ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਇਸ ਤਰ੍ਹਾਂ ਖਤਰਨਾਕ ਅਪਰਾਧਾਂ ਦੇ ਦੋਸ਼ੀਆਂ ਨੂੰ ਰਹਿਮ ਦੇਣਾ ਸਹੀ ਵੀ ਹੈ ਜਾਂ ਨਹੀਂ ?