ਭਾਰਤੀ ਵਿਦਿਆਰਥੀਆਂ ਨੇ ਦਸਤਾਰ ਦੀ ਮਹੱਤਤਾ ਦਰਸਾਈ

– ਗ੍ਰੀਨ ਪਾਰਟੀ ਆਗੂਆਂ ਵੱਲੋਂ ਵਿਦੇਸ਼ੀ ਮੂਲ ਦੇ ਵਿੱਦਿਆਰਥੀਆਂ ਦੀ ਪ੍ਰੋੜ੍ਹਤਾ

(ਮੇਲੇ ਵਿੱਚ ਭਾਰਤੀ ਵਿੱਦਿਆਰਥੀ ਦਸਤਾਰ ਸਜਾਉਂਦੇ ਹੋਏ)
(ਮੇਲੇ ਵਿੱਚ ਭਾਰਤੀ ਵਿੱਦਿਆਰਥੀ ਦਸਤਾਰ ਸਜਾਉਂਦੇ ਹੋਏ)

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ 1 ਮਈ)  ਇੱਥੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਵਿੱਚ ਹੋਏ ਸੱਭਿਆਚਾਰਕ ਮੇਲੇ ਦੌਰਾਨ ਵੱਖਵੱਖ ਮੁਲਕਾਂ ਦੇ ਵਿਦਿਆਰਥੀਆਂ ਨੇ ਸਟਾਲਾਂ ਲਾਈਆਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਭਾਰਤੀ ਪਿਛੋਕੜ ਵਾਲੇ ਵਿਦਿਆਰਥੀਆਂ ਨੇ ਭਾਰਤੀ ਵਿਰਸੇ ਦੀ ਜਾਣਕਾਰੀ ਭਾਰਤੀ ਖਾਣੇ ਅਤੇ ਮਹਿੰਦੀਲਗਾਉਣ ਦੀਆਂ ਸਟਾਲਾਂ ਜਰੀਏ ਕੀਤੀ। ਯੂਨੀਵਰਸਿਟੀ ਕੁਈਨਜ਼ਲੈਂਡ ਸਿੱਖ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੇ ਸਿੱਖ ਇਤਿਹਾਸਧਰਮ ਅਤੇ ਵਿਰਸੇ ‘ ਦਸਤਾਰ ਦੀ ਮਹੱਤਤਾ ਦੀ ਜਾਣਕਾਰੀ ਲਈ ਵਿਸ਼ੇਸ਼ ਸਟਾਲ ਲਗਾਇਆ ਅਤੇ ਉਨ੍ਹਾਂ ਨੇ ਲੋਕਾਂ ਦੇ ਸਿਰ ਦਸਤਾਰਾਂ ਵੀਸਜਾਈਆਂ। ਮੇਲੇ ‘ ਸ਼ਿਰਕਤ ਦੌਰਾਨ ਗ੍ਰੀਨ ਪਾਰਟੀ ਦੇ ਰਾਇਨ ਹਲਕੇ ਦੇ ਉਮੀਦਵਾਰ ਜੇਕ ਸ਼ਰਮਰ ਨੇ ਪੱਗ ਬਨਵਾਉਂਣ ਅਤੇ ਇਸ ਦੀ ਮਹੱਤਤਾ ਵਿੱਚ ਖਾਸ ਦਿਲਚਸਪੀ ਦਿਖਾਈ। ਇੱਥੇ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿਚ ਵੱਡੀ ਗਿਣਤੀ ‘ ਵਿਦੇਸ਼ਾਂਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ ਅਤੇ ਭਾਰਤੀਆਂ ਵਿਦਿਆਰਥੀਆਂ ਦੀ ਵੱਡੀ ਗਿਣਤੀ ਮਾਅਨਾ ਰੱਖਦੀ ਹੈ। ਕਿਉਂਕਿਇਹਨਾਂ ਵਿੱਦਿਅਕ ਅਦਾਰਿਆਂ ਨੂੰ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਵਿਦੇਸ਼ੀ ਫ਼ੀਸਾਂ ਦੇ ਰੂਪ ਵਿੱਚ ਆਉਂਦਾ ਹੈ। ਯੂਨੀਵਰਸਿਟੀਆਂ ਵਿੱਚੋਂ ਪੜ੍ਹੇ ਵਿਦਿਆਰਥੀਕਾਰੋਬਾਰੀਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗ੍ਰੀਨ ਪਾਰਟੀ ਪਰਵਾਸੀਆਂ ਦੁਆਰਾ ਆਸਟਰੇਲੀਅਨ ਤਰੱਕੀ ਅਤੇ ਹੁਨਰਮੰਦ ਕਾਮਿਆਂ ਦੇ ਰੂਪ ਵਿੱਚ ਦਿੱਤੇ ਖਾਸ ਯੋਗਦਾਨ ਲਈ ਪ੍ਰਵਾਸੀਆਂ ਦਾ ਧੰਨਵਾਦ ਕਰਦੀ ਹੈ। ਇੱਥੇਗੱਲ ਕਰਦਿਆਂ ਗਰੀਨ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਗ੍ਰੀਨ ਪਾਰਟੀ ਹਮੇਸ਼ਾਂ ਹੀ ਘੱਟ ਗਿਣਤੀਆਂ ਅਤੇ ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਦੀ ਆਈ ਹੈ ਅਤੇ ਪਾਰਟੀ ਹਮੇਸ਼ਾਂ ਆਪਣੀ ਵਚਨਬੱਧਤਾ ‘ਤੇ ਕਾਇਮ ਵੀ ਰਹੇਗੀ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×