ਇਮੀਗ੍ਰੇਸ਼ਨ ਮੰਤਰੀ ਨੇ ਠੁਕਰਾਈ ਸੈਂਕੜੇ ਆਰਜ਼ੀ ਵੀਜ਼ਾ ਧਾਰਕਾਂ ਦੀ ਵਾਪਿਸ ਆਉਣ ਦੀ ਅਰਜ਼ੀ

(ਇਮੀਗ੍ਰੇਸ਼ਨ ਮੰਤਰੀ)

(ਐਸ.ਬੀ.ਐਸ.) ਸਮੁੱਚੇ ਸੰਸਾਰ ਵਿੱਚ ਮੌਜੂਦ ਉਹ ਲੋਕ ਜਿਹੜੇ ਕਿ ਆਸਟ੍ਰੇਲੀਆ ਦੇ ਆਰਜ਼ੀ ਵੀਜ਼ਾ ਧਾਰਕ ਸਨ ਅਤੇ ਜਿਨਾ੍ਹਂ ਨੇ ਫੇਰ ਤੋਂ ਆਸਟ੍ਰੇਲੀਆ ਆਉਣ ਲਈ ਅਪਲਾਈ ਕੀਤੀ ਸੀ, ਅਜਿਹੇ ਸੈਂਕੜੇ ਹੀ ਆਰਜ਼ੀ ਵੀਜ਼ਾ ਧਾਰਕਾਂ ਦੀਆਂ ਅਰਜ਼ੀਆਂ ਇਮੀਗ੍ਰੇਸ਼ਨ ਮੰਤਰੀ (ਕਾਰਜਕਾਰੀ ਐਲਨ ਟੱਜ) ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਨਾ੍ਹਂ ਨੂੰ ਆਸਟ੍ਰੇਲੀਆ ਵਿਚ ਚਲ ਰਹੇ ਯਾਤਰਾਵਾਂ ਦੇ ਬੈਨ ਦੌਰਾਨ ਕਿਸੇ ਤਰਾ੍ਹਂ ਦੀ ਵੀ ਛੋਟ ਦੇਣ ਤੋਂ ਫੌਰੀ ਤੌਰ ਤੇ ਨਾਂਹ ਕਰ ਦਿੱਤੀ ਗਈ ਹੈ। ਇਨਾ੍ਹਂ ਆਰਜ਼ੀ ਵੀਜ਼ਾ ਧਾਰਕਾਂ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹ ਲੋਕ ਵੀ ਸ਼ਾਮਿਲ ਹਨ ਜੋ ਕਿ ਸਕਿਲਡ ਵਰਕਰ ਕੈਟਗਰੀ ਵਿੱਚ ਸ਼ਾਮਿਲ ਹਨ। ਇਸੇ ਮੁਤੱਲਕ ਤਕਰੀਬਨ 12,000 ਅਜਿਹੇ ਲੋਕਾਂ ਵੱਲੋਂ ਦਸਤਖ਼ਤ ਕੀਤੀ ਪਟੀਸ਼ਨ ਪਾਰਅੀਮੈਂਟ ਦੇ ਟੇਬਲ ਉਪਰ ਵੀ ਵਿਚਾਰਾਧੀਨ ਪਈ ਹੈ ਜਿਸ ਰਾਹੀਂ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਆਸਟ੍ਰੇਲੀਆ ਵਿੱਚ ਫੇਰ ਤੋਂ ਆਉਣ ਦੀ ਅਤੇ ਆਪਣੇ ਕੰਮ ਧੰਦਿਆਂ ਉਪਰ ਲੱਗਣ ਲਈ ਇਜਾਜ਼ਤ ਮੰਗੀ ਗਈ ਹੈ।

Install Punjabi Akhbar App

Install
×