ਨਿਆਗਰਾ ਫਾਲਜ਼ ਕੈਨੇਡਾ ‘ਆਈ ਮੇਲਾ-2015’: ਵਿਰਾਸਤ ਮੀਡੀਆ ਵੱਲੋਂ ਦੋ ਦਰਜਨ ਪੰਜਾਬੀ ਕਲਾਕਾਰ ਲਾਉਣਗੇ ਪੰਜਾਬੀ ਸਭਿਆਚਾਰ ਦੀਆਂ ਝੜੀਆਂ

NZ PIC 12 July-2ਟੋਰਾਂਟੋ ਵਿਖੇ ਇਨ੍ਹੀਂ ਦਿਨੀਂ ਪੰਜਾਬੀਆਂ ਦੀ ਗਿਣਤੀ ਐਨੀ ਵਧ ਗਈ ਹੈ ਕਿ ਇੰਝ ਲਗਦਾ ਹੈ ਜਿਵੇਂ ਪੰਜਾਬ ਕੈਨੇਡਾ ਵਿਖੇ ਰਹਿ ਰਿਹਾ ਹੋਵੇ। ਇਥੇ ਲੱਗਣ ਵਾਲੇ ਮੇਲੇ ਹੁਣ ਘੰਟਿਆਂ ਦੇ ਵਿਚ ਨਹੀਂ ਫਿੱਟ ਆਉਂਦੇ ਜਿਸ ਕਰਕੇ ਇਨ੍ਹਾਂ ਦੇ ਲਈ ਹੁਣ 10-10 ਘੰਟਿਆਂ ਦੀ ਲੋੜ ਪੈਦਾ ਹੋਣ ਲੱਗੀ ਹੈ। ਇਸ ਦੀ ਉਦਾਹਰਣ ਹੈ ਵਿਰਾਸਤ ਮੀਡੀਆ ਅਤੇ ਆਈ ਮੇਲਾ ਇੰਟਰਨੈਸ਼ਨਲ ਮੀਡੀਆ ਟੋਰਾਂਟੋ ਕੈਨੇਡਾ ਵੱਲੋਂ ਕਰਵਾਏ ਜਾ ਰਹੇ ਦੂਜੇ ‘ਆਈ ਮੇਲਾ-2015’। ‘ਕੂਈਨ ਵਿਕਟੋਰੀਆ ਪਾਰਕ’ ਓੁਟਾਰੀਓ ਵਿਖੇ ਦੁਪਹਿਰ 12 ਵਜੇ ਤੋਂ ਚੱਲਣ ਵਾਲਾ ਇਹ ਆਈ ਮੇਲਾ ਰਾਤ 10 ਵਜੇ ਤੱਕ ਚੱਲੇਗਾ ਜਿਸ ਦੇ ਵਿਚ ਦੋ ਦਰਜਨ ਦੇ ਕਰੀਬ ਪੰਜਾਬੀ ਦੇ ਜਾਣੇ-ਪਹਿਚਾਣੇ ਪੰਜਾਬੀ ਗਾਇਕ ਤੇ ਗਾਇਕਾਵਾਂ ਪੰਜਾਬੀ ਸਭਿਆਚਾਰ ਦੀਆਂ ਝੜੀਆਂ ਲਗਾਉਣਗੇ। ਉਥੇ ਵਸਦੀ ਇੰਡੋ ਕੈਨੇਡੀਅਨ ਕਮਿਊਨਿਟੀ ਅਤੇ ਸਾਊਥ ਏਸ਼ੀਅਨ ਕਲਚਰ ਰੱਖਣ ਵਾਲੀ ਕਮਿਊਨਿਟੀ ਇਸ ਮੇਲੇ ਦੇ ਵਿਚ ਵੱਖ-ਵੱਖ ਸੱਭਿਆਚਾਰਕ ਦੇ ਰੰਗ ਪੇਸ਼ ਕੀਤੇ ਜਾਣਗੇ। ਡਾਂਸ ਕੰਪੀਟੀਸ਼ਨ, ਭੰਗੜੇ ਤੇ ਗਿੱਧੇ ਦੇ ਮੁਕਾਬਲਾ ਕਰਵਾਏ ਜਾਣਗੇ ਅਤੇ ਰਾਫਲ ਡ੍ਰਾਅ ਕੱਢੇ ਜਾਣਗੇ। ਪਿਛਲੇ ਆਈ ਮੇਲੇ ਦੇ ਵਿਚ 11000 ਤੋਂ ਵੱਧ ਲੋਕ ਇਥੇ ਖੁਸ਼ੀਆਂ ਮਨਾਉਣ ਪਹੁੰਚੇ ਸਨ। ਇਸ ਵਾਰ ਫਿਰ ਇਸ ਮੇਲੇ ਦੇ ਵਿਚ ਖਾਣ-ਪੀਣ, ਜਿਊਲਰੀ ਅਤੇ ਫੈਸ਼ਨ ਦੇ ਸਟਾਲ ਹੋਣਗੇ। ਕਲਾਕਾਰਾਂ ਦੀ ਲੰਬੀ ਕਤਾਰ ਦੇ ਵਿਚ ਬਹੁਤ ਹੀ ਜਾਣੇ-ਪਹਿਚਾਣੇ ਕਲਾਕਾਰ ਜਿਨ੍ਹੰਾਂ ਵਿਚ ਆਤਮਾ ਬੁੱਢੇਵਾਲ, ਅਮਨ ਰੋਜ਼ੀ, ਗਿੱਲ ਹਰਦੀਪ, ਰਾਜ ਬਰਾੜ, ਹਰਪ੍ਰੀਤ ਢਿੱਲੋਂ, ਜੈਸੀ ਕੌਰ, ਲਖਵਿੰਦਰ ਸੰਧੂ ਬਿੱਲਾ ਭੰਡ, ਗੁਰਵੀਰ ਕੌਰ ਗੋਗੋ, ਹੈਰੀ ਸੰਧੂ, ਗੁਲਜ਼ਾਰ ਲਾਹੌਰੀਆ, ਗੁਰਸੇਵਕ ਸੋਨੀ, ਬਲਜਿੰਦਰ ਸਿੱਧੂ, ਜੈਸੀ ਧੰਜਲ, ਕੁਲਦੀਪ ਤੂਰ, ਰਾਜੂ ਜੌਹਲ, ਗੁਰਿੰਦਰ ਗਿੰਦੀ, ਬਲ ਈ ਲਸਾੜੀਆ, ਸੋਨੀ ਧੁੱਗਾ, ਸੰਗਰਾਮ ਹੰਜਰਾ, ਰੰਜੋ ਧਾਲੀਵਾਲ ਅਤੇ ਸੁਮੀਤ ਰਾਜੂ ਸ਼ਾਮਿਲ ਹਨ। ਮੁਫਤ ਐਂਟਰੀ ਵਾਲੇ ਇਸ ਮੇਲੇ ਦੇ ਵਿਚ ਸਥਾਨਕ ਪੰਜਾਬੀ ਮੀਡੀਆ, ਰੇਡੀਓ ਮੀਡੀਆ ਅਤੇ ਟੀ.ਵੀ. ਮੀਡੀਆ ਵੀ ਕਵਰੇਜ ਕਰਨ ਵਾਸਤੇ ਪੁੱਜੇਗਾ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਕਈ ਮਹਿਮਾਨ ਸ਼ਿਰਕਤ ਕਰਨਗੇ।

Install Punjabi Akhbar App

Install
×