ਜਹਿਰੀਲੀ ਸ਼ਰਾਬ ਨਾਲ ਮਾਰੇ ਗਏ 11 ਵਿਅਕਤੀਆਂ ਪੀੜਤ ਪ੍ਰੀਵਾਰਾਂ ਨੂੰ ਮਿਲੇ ਹਰਪਾਲ ਚੀਮਾ

ਰਈਆ -ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਇੱਥੋਂ ਨਜਦੀਕੀ ਪਿੰਡ ਮੁੱਛਲ ਵਿੱਖੇ ਜਹਿਰੀਲੀ ਸ਼ਰਾਬ ਨਾਲ ਮਾਰੇ ਗਏ 11 ਵਿਅਕਤੀਆਂ ਦੇ ਪੀੜਤ ਪ੍ਰੀਵਾਰਾਂ ਨੂੰ ਮਿਲੇ ਤੇ ਉਹਨਾਂ ਨਾਲ ਦੁੱੱਖ ਸਾਂਝਾ ਕੀਤਾ।ਇਸ ਮੌਕੇ ਉਹਨਾਂ ਨਾਲ ਆਪ ਦੇ ਹਲਕਾ ਇੰਚਾਰਜ ਤੇ ਸੂਬਾਈ ਜਨਰਲ ਸਕੱਤਰ ਦਲਬੀਰ ਸਿੰਘ ਟੌਂਗ, ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਰਿਟਾ. ਈ.ਟੀ.ਉ ਇੰਚਾਰਜ ਹਲਕਾ ਜੰਡਿਆਲਾ ਗੁਰੂ, ਪਲਵਿੰਦਰ ਸਿੰਘ ਸਰਲੀ ਖੁਰਦ ਅਤੇ ਗੁਰਜਿੰਦਰ ਸਿੰਘ ਸਠਿਆਲਾ ਆਦਿ ਹਾਜਿਰ ਸਨ।ਇਸ ਮੌਕੇ ਹਰਪਾਲ ਚੀਮਾ ਤੇ ਦਲਬੀਰ ਸਿੰਘ ਟੌਂਗ ਨੇ ਪੀੜਤਾਂ ਲਈ ਪ੍ਰਤੀ ਪ੍ਰੀਵਾਰ 20 ਲੱਖ ਰਾਸ਼ੀ ਦੀ ਮਦਦ ਕਰਨ ਅਤੇ ਯੋਗਤਾ ਮੁਤਾਬਕ ਨੌਕਰੀ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਘਟਨਾ ਦੀ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਾਈ ਜਾਵੇ ਅਤੇ ਜਿਹੜੇ ਵੀ ਰਾਜਨੀਤਕ ਲੀਡਰ ਤੇ ਪੁਲੀਸ ਵਾਲੇ ਦੋਸ਼ੀ ਪਾਏ ਜਾਣ ਉਹਨਾਂ ਤੇ 302 ਤਹਿਤ ਕਾਰਵਾਈ ਕੀਤੀ ਜਾਵੇ।ਉਹਨਾਂ ਕਿਹਾ ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਆਈ ਕੈਪਟਨ ਸਰਕਾਰ ਦੇ ਰਾਜ ਵਿੱਚ ਰੋਜ ਨਸ਼ਿਆਂ ਨਾਲ ਘਰ ਘਰ ਮੌਤ ਦੇ ਸੱਥਰ ਵਿਛ ਰਹੇ
ਹਨ।ਉਹਨਾਂ ਕਿਹਾ ਕਿ ਐਕਸਾਈਜ ਦਾ ਮਹਿਕਮਾ ਵੀ ਮੁੱਖ ਮੰਤਰੀ ਕੋਲ ਹੈ ਇਸ ਲਈ ਉਹ ਇਸ ਦੁਖਾਂਤ ਲਈ ਸਿਧੇ ਜਿੰਮੇਵਾਰ ਹਨ।

Install Punjabi Akhbar App

Install
×