‘ਦ ਹੋਮ ਆਫ਼ ਥੈਸਪੀਅਨਜ਼’ ਦੀ ਪੇਸ਼ਕਾਰੀ ਅਧੀਨ, ਪਾਲੀ ਭੁਪਿੰਦਰ ਹੁਰਾਂ ਵੱਲੋਂ ਲਿੱਖਿਆ ਗਿਆ ਪੰਜਾਬੀ ਨਾਟਕ ‘ਇੱਕ ਸੁਪਨੇ ਦਾ ਸਿਆਸੀ ਕਤਲ’ ਐਡੀਲੇਡ ਦੇ ਕ੍ਰਿਸਚਨ ਫੈਮਲੀ ਸੈਂਟਰ ਵਿਖੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ।
ਕਲਾਕਾਰਾਂ ਦਾ ਹੌਂਸਲਾ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਕਿ ਹਾਲ ਦਰਸ਼ਕਾਂ ਨਾਲ ਪੂਰਾ ਭਰਿਆ ਹੋਵੇ। ਇਸਤੋਂ ਬਾਅਦ ਵਾਰੀ ਹੁੰਦੀ ਹੈ ਕਲਾਕਾਰਾਂ ਦੇ ਹੁਨਰ ਦਿਖਾਉਣ ਦੀ। ਕੋਈ ਸ਼ੱਕ ਨਹੀਂ ਕਿ ਹਾਲ ਵੀ ਪੂਰੀ ਤਰ੍ਹਾਂ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਅਤੇ ਨਾਟਕ ਵਿੱਚਲੇ ਕਲਾਕਾਰ -ਨਿਸ਼ਾਂਤ ਤਿਵਾੜੀ, ਸ਼ਿਲਪਾ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਜੋਲੀ ਗਰਗ, ਲਵਪ੍ਰੀਤ ਅਤੇ ਗਗਨ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਨੂੰ ਪੂਰਨ ਤੌਰ ਤੇ ਬੰਨ੍ਹ ਕੇ ਰੱਖਿਆ ਅਤੇ ਨਾਟਕ ਦਾ ਮੁੱਖ ਉਦੇਸ਼ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਿਯਾਬੀ ਹਾਸਿਲ ਕੀਤੀ।