ਆਈਹੇਲ ਟੈਕਸੀ ਬੁਕਿੰਗ ਐਪ: ਖਬਰਾਂ ਕਿ ਅਮਰੀਕਾ ਦੀ ਪ੍ਰਸਿੱਧ ਕੰਪਨੀ ਨਿਊਜ਼ੀਲੈਂਡ ਆਉਣ ਦੀ ਤਿਆਰੀ ਵਿਚ-ਪਰ ਅਜੇ ਪੁਸ਼ਟੀ ਨਹੀਂ

NZ PIC 28 March-2ਨਿਊਜ਼ੀਲੈਂਡ ਦੇ ਵਿਚ ਉਬਰ ਐਪ ਦੇ ਨਾਲ ਟੈਕਸੀ ਬਿਜ਼ਨਸ ਕਰ ਰਹੀ ਕੰਪਨੀ ਨੂੰ ਵੱਡੀ ਟੱਕਰ ਦੇਣ ਦੇ ਲਈ ਆਈ. ਹੇਲ ਕੰਪਨੀ ਜੋ ਕਿ ਅਮਰੀਕਾ ਦੇ ਵਿਚ ਕੰਮ ਕਰਦੀ ਹੈ, ਵੱਲੋਂ ਨਿਊਜ਼ੀਲੈਂਡ ਦੇ ਵਿਚ ਜਲਦੀ ਲਾਂਚ ਕਰਨ ਦੀਆਂ ਖਬਰਾਂ ਇਥੇ ਰਾਸ਼ਟਰੀ ਮੀਡੀਏ ਵਿਚ ਪ੍ਰਕਾਸ਼ਿਤ ਹੋਈਆਂ ਹਨ। ਪਰ ਫੇਸ ਬੁੱਕ ਉਤੇ ਅਜਿਹੀ ਪੁਸ਼ਟੀ ਇਸ ਪੱਤਰਕਾਰ ਨਾਲ ਹੋਈ ਵਾਰਤਾਲਾਪ ਵਿਚ ਨਹੀਂ ਕੀਤੀ ਗਈ। ਹੋ ਸਕਦਾ ਹੈ ਦਫਤਰੀ ਪੱਧਰ ਉਤੇ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਚੱਲ ਰਹੀ ਹੋਵੇ। ਪਹਿਲੇ ਗੇੜ ਦੇ ਵਿਚ ਇਹ ਕੰਪਨੀ ਆਸਟਰੇਲੀਆ ਦੇ ਵਿਚ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀ ਹੈ। ਇਸ ਸਬੰਧੀ ਖਬਰਾਂ ਮੁਤਾਬਕ ‘ਕੰਪੀਟੀਸ਼ਨ ਐਂਡ ਕੰਜਿਊਮਰ ਕਮਿਸ਼ਨ’ ਤੋਂ ਇਸ ਨੂੰ ਮਾਨਤਾ ਮਿਲ ਗਈ ਹੈ। ਟੈਕਸੀ ਡਿਸਪੈਚ ਐਮ.ਟੀ. ਡਾਟਾ ਕੰਪਨੀ ਦੀ ਤਰਜ਼ ਉਤੇ ਇਹ ਸਾਰਾ ਬਿਜ਼ਨਸ ਕੀਤਾ ਜਾਣਾ ਹੈ ਜੋ ਕਿ ਸਾਰੇ ਵਾਹਨਾਂ ਨੂੰ ਜੀ.ਪੀ.ਐਸ. ਨਾਲ ਟਰੈਕ ਕਰਨ ਦੇ ਸਮਰੱਥ ਹੈ। ਜੂਨ ਮਹੀਨੇ ਉਥੇ ਇਹ ਲਾਂਚ ਹੋਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੇ ਵਿਚ ਇਹ ਜੁਲਾਈ ਦੇ ਵਿਚ ਸ਼ੁਰੂ ਹੋ ਸਕਦੀ ਹੈ। ਇਸ ਐਪ ਦੇ ਵਿਚ ਗਾਹਕ ਨੂੰ ਐਫਟਪੋਸ, ਕੈਸ਼ ਅਤੇ ਕਰੈਡਿਟ ਕਾਰਡ ਤੋਂ ਭਾੜਾ ਅਦਾ ਕਰਨ ਦੀ ਆਜ਼ਾਦੀ ਹੋਏਗੀ। ਇਸ ਦੇ ਨਾਲ ਟੈਕਸੀ ਨੈਟਵਰਕ ਦੀ ਚੋਣ ਕਰਨ ਦੀ ਵੀ ਆਜ਼ਾਦੀ ਹੋਵੇਗੀ। ਆਈ. ਹੇਲ ਕੰਪਨੀ ਦੇ ਨਾਲ ਦੂਜੀਆਂ ਟੈਕਸੀਆਂ ਕੰਪਨੀਆਂ ਵੀ ਰਲ ਕੇ ਕੰਮ ਕਰ ਸਕਦੀਆਂ ਹਨ। ਕੰਪਨੀ ਪਹਿਲਾਂ ਆਸਟੇਰਲੀਆ ਦੇ ਨਾਲ ਸਾਰੇ ਨਿਯਮ ਸਾਂਝੇ ਕਰ ਕੇ ਕਾਨੂੰਨੀ ਮਾਨਤਾ ਲੈਣ ਲਵੇਗੀ ਅਤੇ ਫਿਰ ਉਸੇ ਤਰਜ਼ ਉਤੇ ਨਿਊਜ਼ੀਲੈਂਡ ਆਵੇਗੀ। ਵਰਨਣਯੋਗ ਹੈ ਕਿ ਇਸ ਵੇਲੇ 40 ਦੇ ਕਰੀਬ ਆਨ ਲਾਈਨ ਟੈਕਸੀ ਐਪਸ ਕੰਮ ਕਰ ਰਹੀਆਂ ਹਨ ਕੁਝ ਵੱਡੇ ਪੱਧਰ ਉਤੇ ਅਤੇ ਕੁਝ ਛੋਟੇ ਪੱਧਰ ‘ਤੇ। ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਈ. ਹੇਲ ਕੰਪਨੀ ਇਥੇ ਪੁੱਜਦੀ ਹੈ ਕਿ ਨਹੀਂ।

Welcome to Punjabi Akhbar

Install Punjabi Akhbar
×
Enable Notifications    OK No thanks