ਪਟਿਆਲਾ ਦੀ ਮੁਸਲਿਮ ਕਲੌਨੀ, ਬਿਸ਼ਨ ਨਗਰ ‘ਚ ਮੌਜੂਦ ਵੱਡੀ ਮਸਜਿਦ ਅਤੇ ਦੀਨ ਦਿਆਲ ਉਪਾਦਿਆਂ ਨਗਰ ਵਿਖੇ ਮੌਜੂਦ ਛੋਟੀ ਮਸਜਿਦ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦਾ ਭਲਾ ਭਲਾ ਚੈਰੀਟੇਬਲ ਟਰੱਸਟ ਨੇ ਕਰਵਾਈ ਇਫਤਾਰ ਪਾਰਟੀ ਕਰਵਾਈ। ਜਿਸ ਵਿੱਚ ਟਰੱਸਟ ਦੇ ਚੇਅਰਮੈਨ ਸ੍ਰ. ਐਸ.ਪੀ. ਸਿੰਘ ਓਬਰਾਏ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਫਤਾਰੀ ਦੇ ਵਕਤ ਮੁਸਲਿਮ ਰੋਜ਼ੇ ਖੁਲਵਾਏ।
ਇਸ ਮੌਕੇ ਐਸ.ਪੀ.ਓਬਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਸੁਸਾਇਟੀ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੀ ਸਾਂਝੀ ਸੁਸਾਇਟੀ ਹੈ ਤੇ ਸਾਰੇ ਭਾਈਚਾਰੇ ਦੀ ਖੁਸ਼ੀ ਅਤੇ ਗਮੀ ਵਿੱਚ ਨਾਲ ਖੜ੍ਹਦੀ ਹੈ।
ਇਸ ਮੌਕੇ ਇਹ ਵੀ ਜਿਕਰਯੋਗ ਹੈ ਕਿ ਡਾ. ਓਬਰਏ ਵਲੋਂ ਦੁਬੱਈ ਵਿੱਚ ਹਰ ਸਾਲ ਰਮਜ਼ਾਨ ਦੇ ਮਹੀਨੇ ਦੇ ਦੌਰਾਨ ਇਫ਼ਤਾਰ ਪਾਰਟੀਆਂ ਕਰਵਾਇਆ ਜਾਂਦੀ ਹੈ ਅਤੇ ਨਾਲ ਨਾਲ ਰਮਜ਼ਾਨ ਦੇ ਮਹੀਨੇ ਦੌਰਾਨ ਵੱਡੀ ਤਾਦਾਦ ਵਿੱਚ ਖੂਨ ਦਾਨ ਦੇ ਕੈਂਪ ਵੀ ਲਗਾਏ ਜਾਂਦੇ ਹਨ।
ਇਸ ਮੌਕੇ ਡਾ. ਆਜ਼ਾਦ, ਡਾ. ਥਿੰਦ, ਡਾ. ਅਟਵਾਲ, ਸ੍ਰ. ਗਰੇਵਾਲ, ਡਾ.ਗਿੱਲ ਤੇ ਮਸਜਿਦ ਤੋਂ ਬਸ਼ੀਰ ਖਾਨ, ਮਾਸਟਰ ਸਫ਼ੀਕ, ਮੁਹੰਮਦ ਰਾਸ਼ਿਦ, ਆਮੀਰ ਖਾਨ, ਅਬਦੂਲ ਰਹਿਮਾਨ ਤੇ ਵੱਡੀ ਮਸਜਿਦ ਤੋਂ ਮਾਸਟਰ ਗੁਲਜਾਰ, ਸਲੀਮ ਖਾਨ, ਮੁਹੰਮਦ ਯਾਸੀਨ, ਅਬਰਾਰ, ਪਰਵੇਜ਼, ਸਾਦਿਕ ਸ਼ੇਖ ਤੇ ਹੋਰ ਵੀ ਕਾਫ਼ੀ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।