ਸਿਡਨੀ ਵਿਚਲਾ ਇੰਡੀਜੀਨਸ ਭਾਈਚਾਰੇ ਵਾਲਾ ਸੈਂਟਰ -ਹੋ ਰਿਹਾ ਬੰਦ

ਸਿਡਨੀ ਦੇ ਰੈਡਫਰਨ ਵਿੱਚ ਮੌਜੂਦ, ਇੰਡੀਜੀਨਸ ਭਾਈਚਾਰੇ ਨਾਲ ਸਬੰਧਤ ਕੌਮੀ ਪੱਧਰ ਦਾ ਅਦਾਰਾ (The National Centre of Indigenous Excellence (NCIE)) ਅਧਿਕਾਰਿਕ ਤੌਰ ਤੇ ਇਸੇ ਮਹੀਨੇ ਦੀ 8 ਤਾਰੀਖ ਤੋਂ ਬੰਦ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿੱਚ ਅਧਿਕਾਰਿਕ ਤੌਰ ਤੇ ਸੂਚਨਾਵਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇੱਥੇ ਕੰਮ ਕਰਦੇ ਸਟਾਫ਼ ਨੂੰ ਵੀ ਮਾਮੂਲੀ ਜਿਹੀਆਂ ਰਕਮਾਂ ਦੇ ਕੇ ਚੁੱਪਚਪੀਤੇ ਇੱਥੋਂ ਚਲੇ ਜਾਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸੇ ਸਾਲ ਦੀ ਜੂਨ 30 ਨੂੰ ਉਕਤ ਅਦਾਰੇ ਦੀ ਜ਼ਮੀਨ ਦੀ ਮਲਕੀਅਤੀ, ਕਾਮਨਵੈਲਥ ਦੇ ਇੰਡੀਜੀਨਸ ਜ਼ਮੀਨ ਅਤੇ ਸਮੁੰਦਰ ਕਾਰਪੋਰੇਸ਼ਨ (Indigenous Land and Sea Corporation (ILSC)) ਤੋਂ ਬਦਲ ਕੇ ਨਿਊ ਸਾਊਥ ਵੇਲਜ਼ ਐਬੋਰਿਜਨਲ ਲੈਂਡ ਕਾਂਸਲ ਨੂੰ ਦਿੱਤੀ ਗਈ ਸੀ ਪਰੰਤੂ ਇਸ ਦਾ ਕਾਰਜ ਹਾਲੇ ਵੀ ਆਈ.ਐਲ.ਐਸ.ਸੀ. ਹੀ ਦੇਖ ਰਹੀ ਹੈ।
ਜਨਤਕ ਤੌਰ ਤੇ ਇਸ ਦਾ ਵਿਰੋਧ ਹੋਣਾ ਸ਼ੁਰੂ ਵੀ ਹੋ ਗਿਆ ਹੈ ਅਤੇ ਕਈ ਆਵਾਜ਼ਾਂ ਇਸ ਦੇ ਖ਼ਿਲਾਫ਼ ਉਠਣੀਆਂ ਸ਼ੁਰੂ ਹੋ ਚੁਕੀਆਂ ਹਨ। ਐਨ.ਆਰ.ਐਲ. ਦੇ ਸਾਬਕਾ ਖਿਡਾਰੀ ਡੀਨ ਵਾਈਡਰਜ਼ ਨੇ ਇਸਨੂੰ ਸਰਕਾਰ ਦਾ ਗਲਤ ਫੈਸਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਇੱਥੇ ਹੁਣ ਜੋ ਬੱਚੇ ਖੇਡਣ ਅਤੇ ਕਸਰਤ ਕਰਨ ਆਉਂਦੇ ਹਨ ਜਦੋਂ ਉਨ੍ਹਾਂ ਨੂੰ ਇੱਥੇ ਤਾਲ਼ਾ ਲੱਗਿਆ ਦਿਖਾਈ ਦੇਵੇਗਾ ਤਾਂ ਉਹ ਕੀ ਸੋਚਣਗੇ….? ਉਨ੍ਹਾਂ ਦੇ ਦਿਲ ਟੁੱਟ ਜਾਣਗੇ…..!

Install Punjabi Akhbar App

Install
×