ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ 5 ਲੈਪਟਾਪ ਚੋਰੀ

ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਜਿਸ ਦਾ ਉਦਘਾਟਨੀ ਸਮਾਰੋਹ ਅੱਜ ਨਾਰਥ ਹੈਗਲੇ ਪਾਰਕ ਕ੍ਰਾਈਸਟਚਰਚ ਵਿਖੇ ਹੋ ਰਿਹਾ ਹੈ, ਤੋਂ ਸਿਰਫ ਪੰਜ ਦਿਨ ਪਹਿਲਾਂ ਕ੍ਰਿਕਟ ਵਰਲਡ ਕੱਪ ਨਾਲ ਸਬੰਧਿਤ 5 ਲੈਪ ਟਾਪ ਚੋਰੀ ਕਰ ਲਏ ਗਏ ਹਨ। ਕ੍ਰਾਈਸਟਚਰ ਐਕਰੀਡੀਏਸ਼ਨ ਸੈਂਟਰ ਤੋਂ ਇਹ ਚੋਰੀ ਹੋਏ ਹਨ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੈਪਟਾਪਾਂ ਦੇ ਵਿਚ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਜੋ ਕਿ ਪ੍ਰਾਈਵੇਟ ਹੋਵੇ ਅਤੇ ਜਿਸ ਦੇ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੋਵੇ। ਨਾਰਥ ਹੈਗਲੇ ਪਾਰਕ ਦੇ ਵਿਚ 100 ਤੋਂ ਵੱਧ ਪੁਲਿਸ ਅਫਸਰ ਡਿਊਟੀ ‘ਤੇ ਲਗਾਏ ਗਏ ਹਨ। ਆਉਣ ਵਾਲੇ 6 ਹਫਤਿਆਂ ਦੇ ਵਿਚ ਇਕ ਮਿਲੀਅਨ ਲੋਕਾਂ ਦੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਆਉਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੇ ਵਿਚ 23 ਮੈਚ ਹੋਣਗੇ। ਅੱਜ ਹੋਣ ਵਾਲੇ ਉਦਘਾਟਨੀ ਸਮਾਰੋਹ ਦੀ ਕੋਈ ਟਿਕਟ ਨਹੀਂ ਹੈ।