ਡਬਲਿਊ. ਐੱਚ. ਓ. ਨੇ ਈਬੋਲਾ ਮਹਾਂਮਾਰੀ ਨੂੰ ਵਿਸ਼ਵ ਲਈ ਸੰਕਟ ਐਲਾਨਿਆ

whoਵਿਸ਼ਵ ਸਿਹਤ ਸੰਗਠਨ ਨੇ ਅੱਜ ਈਬੋਲਾ ਮਹਾਂਮਾਰੀ ਨੂੰ ਵਿਸ਼ਵ ਸਿਹਤ ਲਈ ਖ਼ਤਰਾ ਐਲਾਨਿਆ ਹੈ। ਈਬੋਲਾ ਮਹਾਂਮਾਰੀ ਨੇ ਪੱਛਮੀ ਅਫ਼ਰੀਕੀ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ ਵਿਸ਼ਵ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਘਾਤਕ ਬਿਮਾਰੀ ਕਾਰਨ ਘੱਟੋ-ਘੱਟ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਨੇਵਾ ‘ਚ ਹੋਈ ਦੋ ਦਿਨਾਂ ਦੀ ਬੰਦ ਦਰਵਾਜ਼ਿਆਂ ‘ਚ ਹੰਗਾਮੀ ਬੈਠਕ ਤੋਂ ਬਾਅਦ ਡਬਲਿਊ. ਐੱਚ. ਓ. ਇਸ ਘਾਤਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਯਾਤਰਾਵਾਂ ‘ਤੇ ਕੁੱਝ ਪ੍ਰਤੀਬੰਧ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਸਿਹਤ ਅਧਿਕਾਰੀਆਂ ਦਾ ਮੰਨਿਆ ਹੈ ਕਿ ਈਬੋਲਾ ਵਾਈਰਸ ਪੱਛਮੀ ਅਫ਼ਰੀਕੀ ਦੇਸ਼ਾਂ ਤੋਂ ਅੱਗੇ ਵੱਧ ਰਿਹਾ ਹੈ , ਇਸ ਦੇ ਮੱਦੇਨਜ਼ਰ ਡਬਲਿਊ. ਐੱਚ. ਓ. ਨੇ ਇਹ ਕਦਮ ਉਠਾਇਆ ਹੈ।