ਈਬੋਲਾ ਵਾਈਰਸ ਦੇ ਪ੍ਰਕੋਪ ਦੇ ਚੱਲਦਿਆਂ ਨਾਈਜੀਰੀਆ ਨੇ ਐਲਾਨਿਆ ਰਾਸ਼ਟਰੀ ਸੰਕਟ

ebola140809ਨਾਈਜੀਰੀਆ ਦੇ ਰਾਸ਼ਟਰਪਤੀ ਗੁਡਲਕ ਜੋਨਾਥਨ ਨੇ ਈਬੋਲਾ ਵਾਈਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਰਾਸ਼ਟਰੀ ਸੰਕਟ ਦਾ ਐਲਾਨ ਕੀਤਾ ਹੈ। ਸਿਹਤ ਮੰਤਰਾਲਾ ਵੱਲੋਂ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਜੋਨਾਥਨ ਦੇ ਦਫ਼ਤਰ ਨੇ ਇੱਕ ਬਿਆਨ ‘ਚ ਐਮਰਜੈਂਸੀ ਐਲਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸਬੰਧਿਤ ਏਜੰਸੀਆਂ ਈਬੋਲਾ ਵਾਈਰਸ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਪ੍ਰੋਟੋਕਾਲ ਦੇ ਅਨੁਸਾਰ ਸਾਰੇ ਸੰਭਾਵਿਤ ਕਦਮਾਂ ਨੂੰ ਯਕੀਨੀ ਬਣਾਵੇਗੀ।

Install Punjabi Akhbar App

Install
×