ਈਬੋਲਾ ਦੇ ਕਹਿਰ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ

ebola-140811ਪੱਛਮੀ ਅਫ਼ਰੀਕਾ ‘ਚ ਈਬੋਲਾ ਦੇ ਕਹਿਰ ਕਾਰਨ ਦਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਦੱਸਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਿਹਤ ਸੰਕਟ ਦਾ ਕੋਈ ਜਲਦੀ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਵਿਸ਼ੇਸ਼ ਯਤਨ ਅਪਣਾਉਣ ਲਈ ਕਿਹਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਤੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ 10 ਅਗਸਤ ਤੋਂ 11 ਅਗਸਤ ਦੇ ਵਿਚਕਾਰ ਗਿੰਨੀ, ਲਾਈਬੇਰੀਆ, ਨਾਈਜੀਰੀਆ ਅਤੇ ਸਿਓਰਾ ਲਿਓਨ ‘ਚ ਈਬੋਲਾ ਵਾਈਰਸ ਦੇ 128 ਮਾਮਲੇ ਸਾਹਮਣੇ ਆਏ ਹਨ। ਜਦਕਿ 56 ਹੋਰ ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਵਾਈਰਸ ਨਾਲ ਪ੍ਰਭਾਵਿਤ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,975 ਅਤੇ ਮੌਤਾਂ ਦੀ ਗਿਣਤੀ 1,069 ਹੋ ਗਈ ਹੈ।