ਆਈ ਏ ਐੱਸ ਬਣਨ ਤੇ ਡਾ: ਬਲਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ  

IMG-20190412-WA0061

ਬਠਿੰਡਾ/15 ਅਪਰੈਲ/ ਸਕੂਲਾਂ ਵਿੱਚ ਹੋਣ ਵਾਲੀ ਪੜ੍ਹਾਈ ਸਿੱਖਿਆ ਨਹੀਂ, ਸਿੱਖਿਆ ਤੱਕ ਪਹੁੰਚਾਉਣ ਦਾ ਇੱਕ ਸਾਧਨ ਮਾਤਰ ਹੁੰਦੀ ਹੈ ਅਤੇ ਇਸਦਾ ਇੱਕੋ ਇੱਕ ਲਕਸ਼ ਵਿਦਿਆਰਥੀ ਦਾ ਚਰਿੱਤਰ ਨਿਰਮਾਣ ਹੁੰਦਾ ਹੈ। ਮਿਹਨਤੀ ਬੱਚੇ ਇਸ ਸਾਧਨ ਅਤੇ ਰਸਤੇ ਤੇ ਅੱਗੇ ਵਧਦੇ ਹੋਏ ਜਿੱਥੇ ਆਪਣੇ ਜੀਵਨ ਨੂੰ ਉੱਚ ਪੱਧਰ ਤੇ ਲੈ ਜਾਂਦੇ ਹਨ ਉੱਥੇ ਦੂਜਿਆਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੇ ਹਨ। ਇਹ ਵਿਚਾਰ ਦਸ਼ਮੇਸ਼ ਪਬਲਿਕ ਸਕੂਲ ਬਠਿੰਡਾ ਦੇ ਮੈਨੇਜਿੰਗ ਡਾਇਰੈਕਟਰ ਡਾ: ਰਵਿੰਦਰ ਸਿੰਘ ਮਾਨ ਨੇ ਸਕੂਲ ਦੇ ਵਿਦਿਆਰਥੀ ਡਾ: ਬਲਪ੍ਰੀਤ ਸਿੰਘ ਦੇ ਆਈ ਏ ਐੱਸ ਬਣਨ ਤੇ ਉਸਦੇ ਸਨਮਾਨ ਸਮਾਰੋਹ ਮੌਕੇ ਪ੍ਰਗਟ ਕਰਦਿਆਂ ਕਿਹਾ ਕਿ ਬਲਪ੍ਰੀਤ ਨੇ ਜਿੰਥੇ ਆਈ ਏ ਐੱਸ ਬਣ ਕੇ ਆਪਣੀ ਜਿੰਦਗੀ ਦਾ ਬੇਹਤਰ ਰਾਹ ਫੜ ਲਿਆ ਹੈ, ਉੱਥੇ ਉਸਦੀ ਪ੍ਰਾਪਤੀ ਤੋਂ ਸਕੂਲ ਦੇ ਦੂਜੇ ਵਿਦਿਆਰਥੀਆਂ ਨੂੰ ਹੀ ਹੌਂਸਲਾ ਮਿਲਿਆ ਹੈ।

ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਦੀ ਬਠਿੰਡਾ ਸੈਂਟਰਲ ਕੋਆਰੇਟਿਵ ਬੈਂਕ ਬਠਿੰਡਾ ਨੇ ਡਾ: ਬਲਪ੍ਰੀਤ ਸਿੰਘ ਅਤੇ ਉਸਦੀ ਪ੍ਰਾਪਤੀ ਲਈ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਿਦਿਆਰਥੀ ਤੋਂ ਸੇਧ ਲੈ ਕੇ ਵਿਦਿਆਰਥੀਆਂ ਨੂੰ ਸੱਚੇ ਮਨ ਨਾਲ ਪੜ੍ਹਾਈ ਤੇ ਮਿਹਨਤ ਕਰਨੀ ਚਾਹੀਦੀ ਹੈ। ਪ੍ਰਿ: ਜਗਦੀਸ਼ ਸਿੰਘ ਘਈ ਨੇ ਕਿਹਾ ਕਿ ਵਿਦਿਆਰਥੀ ਨੇ ਭਾਵੇ૮ਂ ਮਿਹਨਤ ਨਾਲ ਖ਼ੁਦ ਪੜ੍ਹਾਈ ਕਰਨੀ ਹੁੰਦੀ ਹੈ, ਪਰ ਇਸ ‘ਚ ਸਕੂਲ ਅਤੇ ਮਾਪਿਆਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਉਹਨਾਂ ਕਿਹਾ ਕਿ ਡਾ: ਬਲਪ੍ਰੀਤ ਦੀ ਸਕੂਲ ਤੋਂ ਬੱਝੀ ਮਜਬੂਤ ਨੀਂਹ ਦਾ ਨਤੀਜਾ ਹੀ ਹੈ ਉਸਦੀ ਇਹ ਵੱਡੀ ਪ੍ਰਾਪਤੀ।

ਡਾ: ਬਲਪ੍ਰੀਤ ਨੇ ਸੰਬੋਧਨ ਕਰਦਿਆਂ ਆਪਣੀ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ ਦੇ ਸਿਰ ਬੰਨ੍ਹਦੇ ਹੋਏ ਕਿਹਾ ਕਿ ਸਕੂਲ ਚੋਂ ਮਿਲੀ ਸੇਧ ਅਤੇ ਹੌਂਸਲੇ ਸਦਕਾ ਉਹ ਇਸ ਮੁਕਾਮ ਤੇ ਪਹੁੰਚਾ ਹੈ। ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ੍ਰੀ ਤਸ਼ਵਿੰਦਰ ਸਿੰਘ ਅਤੇ ਸਟਾਫ਼ ਵੱਲੋਂ ਡਾ: ਬਲਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×