ਮੈਲਬੋਰਨ ਦੇ ਖੋਜੀ ਡਾਕਟਰਾਂ ਨੇ ਹਾਈਡ੍ਰੋਕਲੋਰੋਕੁਈਨ ਨੂੰ ਬਣਾਇਆ ਕਰੋਨਾ ਵਿਰੁੱਧ ਦਵਾਈ ਦਾ ਆਧਾਰ, ਟਰਾਇਲ ਹੋਇਆ ਸ਼ੁਰੂ

(ਐਸ.ਬੀ.ਐਸ.) ਵਾਲਟਰ ਐਂਡ ਐਲਿਜ਼ਾਬੈਥ ਹਾਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਖੋਜੀ ਡਾਕਟਰਾਂ ਨੇ ਹਾਈਡ੍ਰੋਕਲੋਰੋਕੁਈਨ ਨਾਮਕ ਦਵਾਈ ਨੂੰ ਕਰੋਨਾ ਨਾਲ ਲੜਨ ਵਾਲੀ ਦਵਾਈ ਦੇ ਤੌਰ ਤੇ ਅਜ਼ਮਾਉਣ ਲਈ ਟਰਾਇਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਇਸ ਲਈ ਤਕਰੀਬਨ 2250 ਫਰੰਟਲਾਈਨ ਵਰਕਰਾਂ ਦੀ ਮਦਦ ਲਈ ਗੁਹਾਰ ਵੀ ਲਗਾਈ ਗਈ ਹੈ। ਉਥੋਂ ਦੇ ਮੁਖੀ ਮਾਰਕ ਪੈਲੇਗਰਿਨੀ ਦਾ ਮੰਨਣਾ ਹੈ ਕਿ ਟੈਸਟ ਟਿਊਬ ਅੰਦਰ ਤਾਂ ਇਹ ਦਵਾਈ ਕਰੋਨਾ ਉਪਰ ਖ਼ੂਭ ਅਸਰ ਦਿਖਾ ਰਹੀ ਹੈ ਅਤੇ ਕਰੋਨਾ ਵਾਇਰਸ ਨੂੰ ਇਹ ਵਧਣ ਵਿੱਚ ਰੋਕ ਰਹੀ ਹੈ। ਇਸਲਈ ਹੁਣ ਸਮਾਂ ਆ ਗਿਆ ਹੈ ਕਿ ਇਸ ਦਾ ਟਰਾਇਲ ਇਨਸਾਨਾਂ ਉਪਰ ਕਰ ਹੀ ਲਿਆ ਜਾਵੇ। ਪੂਰਨ ਪੜਤਾਲ ਵਾਸਤੇ ਹਾਲੇ ਵੀ ਛੇ ਤੋਂ ਅੱਠ ਮਹੀਨਿਆਂ ਦਾ ਸਮਾਂ ਤਾਂ ਲੱਗ ਹੀ ਸਕਦਾ ਹੈ ਕਿਉਂਕਿ ਇਹ ਦਵਾਈ ਕਿਸੇ ਰੋਗੀ ਨੂੰ ਚਾਰ ਮਹੀਨਿਆਂ ਦੇ ਵਿੱਚ ਵਿੱਚ ਦੇਣੀ ਹੁੰਦੀ ਹੈ। ਪਰੋਫੈਸਲ ਪੈਲੇਗਰਿਨੀ ਨੇ ਜਨਤਕ ਤੌਰ ਤੇ ਹਾਲੇ ਇਸ ਦਵਾਈ ਦੇ ਇਸਤੇਮਾਲ ਉਪਰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਟਰਾਇਲ ਪੂਰਾ ਨਾ ਹੋ ਜਾਵੇ ਇਸ ਦਾ ਇਸਤੇਮਾਲ ਜਨਤਕ ਤੌਰ ਤੇ ਨਾ ਕੀਤਾ ਜਾਵੇ। ਵੈਸੇ ਉਨਾ੍ਹਂ ਨੇ ਇਹ ਦਵਾਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੈਣ ਅਤੇ ਜਨਤਕ ਤੌਰ ਤੇ ਇਸ ਦਾ ਵਿਖਿਆਨ ਕਰਨ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਦਵਾਈਆਂ ਸਿਰਫ ਡਾਕਟਰਾਂ ਦੀ ਰਾਏ ਮੁਤਾਬਿਕ ਹੀ ਲਈਆਂ ਜਾਂਦੀਆਂ ਹਨ ਅਤੇ ਹਰ ਕੋਈ ਆਪਣੇ ਆਪ ਇਸ ਦਵਾਈ ਦਾ ਇਸਤੇਮਾਲ ਨਾ ਕਰੇ ਤਾਂ ਬਿਹਤਰ ਹੈ ਅਤੇ ਇਹ ਕਾਨੂੰਨਨ ਤੌਰ ਤੇ ਵਰਜਿਤ ਵੀ ਹੈ।

Install Punjabi Akhbar App

Install
×