ਮੌਜੂਦਾ ਸਾਇੰਸ ਦੇ ਸਾਹਮਣੇ ਆਇਆ ਇਕ ਸਵਾਲ: ‘ਏਲੀਅਨ’ ਦੇ ਸਹਾਰੇ ਕੁਝ ਅਮਰੀਕੀ ਔਰਤਾਂ ਨੇ ‘ਹਾਈਬ੍ਰਿਡ ਬੱਚੇ’ ਪੈਦਾ ਕਰਨ ਦਾ ਕੀਤਾ ਦਾਅਵਾ

nz-news-4-feb-1ਗਿੱਠਮੁਠੀਏ, ਪਰੀਆਂ, ਦੂਜੇ ਗ੍ਰਹਿਆਂ ਅਤੇ ਆਕਾਸ਼ੀ ਜੀਵਾਂ ਬਾਰੇ ਕਹਾਣੀਆਂ ਤਾਂ ਸਾਰਿਆਂ ਨੇ ਸੁਣੀਆਂ ਹੋਣਗੀਆਂ ਪਰ ਅਮਰੀਕਾ ਦੀਆਂ ਕੁਝ ਔਰਤਾਂ ਜੋ ਕਿ ਸਿਰੇ ਦੀ ਪੜ੍ਹਾਈ ਕਰ ਚੁੱਕੀਆਂ ਨੇ ਕੁਝ ਆਪਣੇ ਅਜਿਹੇ ਤਜ਼ਰਬੇ ਸਾਂਝੇ ਕੀਤੇ ਹਨ ਕਿ ਪੂਰੀ ਦੁਨੀਆ ਦੇ ਸਾਇੰਸਦਾਨ ਦੋ ਚਿੱਤੀ ਵਿਚ ਹਨ ਕਿ ਉਨ੍ਹਾਂ ‘ਤੇ ਵਿਸ਼ਵਾਸ਼ ਕੀਤਾ ਜਾਵੇ ਕਿ ਨਾ।? ਉਨ੍ਹਾਂ ਦਾ ਅੱਗ ਬਿਆਨ ਕੀਤਾ ਜਾ ਰਿਹਾ ਬਿਆਨ ਇਕ ਸਵਾਲ ਬਣਦਾ ਜਾ ਰਿਹਾ ਹੈ।
ਇਨ੍ਹਾਂ ਔਰਤਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਸਾਹਮਣਾ ‘ਏਲੀਅਨ’ (ਦੂਜੇ ਗ੍ਰਹਿ ਦੇ ਇਨਸਾਨ) ਨਾਲ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਸੁਪਨਈ ਚੇਤਨ ਅਵਸਥਾ ਵਿਚ ਜਿਨਸੀ ਸਬੰਧ ਬਣੇ ਅਤੇ ਕ੍ਰਿਸ਼ਮਈ ਤਰੀਕੇ ਨਾਲ ਉਨ੍ਹਾਂ ਦੋ ਬੱਚੇ ਹੋਏ। ਇਹ ਬੱਚੇ (ਅੰਡੇ ਦੇ ਰੂਪ ਵਿਚ) ਏਲੀਅਨ ਆਪਣੇ ਨਾਲ ਲੈ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਨਸਲ ਜਾਂ ਪੀੜ੍ਹੀ (ਡੀ.ਐਨ.ਏ.) ਨੂੰ ਬਚਾਇਆ ਜਾ ਸਕੇ। ਇਥੇ ਹੀ ਬਸ ਨਹੀਂ ਉਨ੍ਹਾਂ ਦਾਅਵਾ ਕੀਤਾ ਕਿ ਜੋ ਸੁੱਖ ਉਨ੍ਹਾਂ ਨੂੰ ਉਸ ਵੇਲੇ ਸਰੀਰਕ ਸਬੰਧ ਬਣਾਉਣ ਵਿਚ ਆਇਆ ਉਹ ਇਸ ਤੋਂ ਪਹਿਲਾਂ ਕਦੇ ਨਹੀਂ। ਅਜਿਹਾ ਦਾਅਵਾ ਇਕ ਔਰਤ ਨਹੀਂ ਕਰ ਰਹੀ ਸਗੋਂ ਦਰਜਨ ਦੇ ਕਰੀਬ ਹਨ ਇਹ ਔਰਤਾਂ। ਹੁਣ ਇਨ੍ਹਾਂ ਔਰਤਾਂ ਨੇ ‘ਬਾਈਬ੍ਰਿਡ ਬੇਬੀ ਕਮਿਊਨਿਟੀ’ ਵੀ ਬਣਾ ਲਈ ਹੈ ਅਤੇ ਉਹ ਸ਼ਹਿਰ ਤੋਂ ਦੂਰ ਵਸਣ ਵਾਸਤੇ ਯਤਨ ਕਰ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਹਾਈਬ੍ਰਿਡ ਬੱਚੇ ਸੁਰੱਖਿਅਤ ਜਗ੍ਹਾ ਉਤੇ ਏਲੀਅਨਜ ਨਾਲ ਲੈ ਕੇ ਆ ਸਕਣ।  ਸੀਡੋਨਾ ਸ਼ਹਿਰ ਤੋਂ ਬ੍ਰਿਜਟ ਨੀਲਸਨ, ਲਾਸ ਏਂਜਲਸ ਤੋਂ ਅਰੀਜ਼ੋਨਾ ਅਤੇ ਕੈਲੀਫੋਰਨੀਆ ਤੋਂ ਅਲੂਨਾ ਦਾ ਵਿਸ਼ਵਾਸ਼ ਹੈ ਕਿ ਉਨ੍ਹਾਂ ਦੇ 13 ਬੱਚੇ ਕਿਸੇ ਹੋਰ ਆਕਾਸ਼ੀ ਗ੍ਰਹਿ ਵਿਚ ਰਹਿ ਰਹੇ ਹਨ। ਕੁਝ ਦਾ ਜਨਮ ਸਰੀਰਕ ਸਬੰਧਾਂ ਨਾਲ ਦੱਸਿਆ ਗਿਆ ਹੈ ਅਤੇ ਕੁÎਝ ਦਾ ਵੀਰਜ ਸੇਚਨ (ਵਿਗਿਆਨਕ ਢੰਗ) ਨਾਲ।
ਇਨ੍ਹਾਂ ਔਰਤਾਂ ਦੇ ਬਣੇ ਗਰੁੱਪ ਦਾ ਵਿਸ਼ਵਾਸ਼ ਹੈ ਕਿ ਏਲੀਅਨ ਮਨੁੱਖੀ ਜਾਤੀ ਦੇ ਨਾਲ ਸਬੰਧ ਬਣਾ ਕੇ ਆਪਣੀ ਨਸਲ (ਡੀ.ਐਨ.ਏ.) ਬਰਕਰਾਰ ਰੱਖਣ ਦੀ ਕੋਸ਼ਿਸ ਵਿਚ ਤੇ ਵਧੀਆ ਇਨਸਾਨ ਧਰਤੀ ਨੂੰ ਦੇਣ ਦੇ ਯਤਨ ਵਿਚ ਹਨ। ਇਕ ਸਾਬਕਾ ਮਾਰਕੀਟਿੰਗ ਐਗਜ਼ੀਕਿਊਟਿਵ ਔਰਤ ਨੇ ਕਿਹਾ ਕਿ ਏਲੀਅਨ ਉਸੇ ਔਰਤ ਦੇ ਸੰਪਰਕ ਵਿਚ ਆਉਂਦੇ ਹਨ ਜੋ ਕਿ ਉਨ੍ਹਾਂ ਦੇ ਕਰੀਬੀ ਹੋ ਜਾਵੇ। ਇਸ ਔਰਤ ਨੇ ਕਿਹਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਘਰ ਵਿਚ ਰਹਿੰਦੀ ਹੈ ਇਸ ਵੇਲੇ ਤੱਕ ਉਸਦੇ 4 ਮੁੰਡੇ ਅਤੇ 6 ਕੁੜੀਆਂ ਹਾਈਬ੍ਰਿਡ ਹਨ ਜਿਨ੍ਹਾਂ ਦੇ ਬਾਪ ਏਲੀਅਨ ਹਨ। ਇਹ ਬੱਚੇ ਏਲੀਅਨ ਆਪਣੇ ਨਾਲ ਲੈ ਜਾਂਦੇ ਹਨ। ਇਨ੍ਹਾਂ ਔਰਤਾਂ ਨੇ ਉਨ੍ਹਾਂ ਬੱਚਿਆਂ ਦੀਆਂ ਪੈਂਸਿਲ ਨਾਲ ਤਸਵੀਰਾਂ/ਸਕੈਚ ਵੀ ਬਣਾÂਏ ਹਨ ਜਿਨ੍ਹਾਂ ਵਿਚ ਅੱਖਾਂ ਕਾਲੀਆਂ ਅਤੇ ਵੱਡੀਆਂ-ਵੱਡੀਆਂ ਵਿਖਾਈਆਂ ਹਨ। ਏਲੀਅਨ ਇਨ੍ਹਾਂ ਔਰਤਾਂ ਨੂੰ ਸੁਰਤ ਕਰਕੇ ਬ੍ਰਹਿਮੰਡ ਦੇ ਵਿਚ ਲੈ ਜਾਂਦੇ ਹਨ ਅਤੇ ਸਰੀਰਕ ਸਬੰਧ ਬਣਾਉਂਦੇ ਹਨÎ। 23 ਸਾਲਾ ਇਕ ਔਰਤ ਨੇ ਕਿਹਾ ਕਿ ਉਹ ਵੀਡੀਓ ਗੇਮ ਡਿਜ਼ਾਈਨਰ ਹੈ, ਇਕ ਦਿਨ ਉਸਦੀ ਕਲਾਸ ਵਿਚ ਦੂਜੇ ਲੋਕਾਂ ਦੇ ਸਾਹਮਣੇ ਹੀ ਇਕ ਏਲੀਅਨ ਪ੍ਰਗਟ ਹੋਇਆ ਉਹ ਸੁਪਨਿਆਂ ਦੀ ਚੇਤਨਤਾ ਦੇ ਵਿਚ ਚਲੀ ਗਈ ਅਤੇ ਸਰੀਕ ਸਬੰਧ ਸਥਾਪਿਤ ਕੀਤੇ। ਹੈਰਾਨੀ ਦੀ ਗੱਲ ਹੈ ਕਿ ਸੁਪਨਿਆਂ ਦੀ ਚੇਤਨਤਾ ਦੇ ਨਾਲ ਪੈਦਾ ਹੋਏ ਬੱਚਿਆਂ ਦੇ ਵਿਚ ਇਨ੍ਹਾਂ ਔਰਤਾਂ ਦਾ ਪੂਰਾ ਵਿਸ਼ਵਾਸ਼ ਹੈ ਪਰ ਇਹ ਬੱਚੇ ਉਨ੍ਹਾਂ ਧਰਤੀ ਉਤੇ ਕਦੀ ਨਹੀਂ ਵੇਖੇ ਸਿਰਫ ਕਲਪਨਾ ਕਰਦੀਆਂ ਹਨ।
ਇਨ੍ਹਾਂ ਗੱਲਾਂ ਨੂੰ ਲੈ ਕੇ ਕੁਝ ਕੁ ਔਰਤਾਂ ਦੇ ਘਰਵਾਲੇ ਉਕਾ ਵਿਸ਼ਵਾਸ਼ ਨਹੀਂ ਕਰ ਰਹੇ, ਉਨ੍ਹਾਂ ਦਾ ਨਿੱਜੀ ਜੀਵਨ ਵਿਗੜਿਆ ਹੈ ਪਰ ਉਨ੍ਹਾਂ ਦਾ ਵਿਸ਼ਵਾਸ਼ ਬਰਕਰਾਰ ਹੈ। ਉਨ੍ਹਾਂ ਦਾ ਇਹ ਵੀ ਵਿਸ਼ਵਾਸ਼ ਹੈ ਕਿ ਕਈ ਵਾਰ ਗਰਭ ਧਾਰਨ ਦੀ ਗੱਲ ਦੁਬਾਰਾ ਟੈਸਟ ਕਰਨ ਉਤੇ ਗਲਤ ਸਾਬਿਤ ਹੁੰਦੀ ਹੈ ਤਾਂ ਉਹ ਬੱਚੇ ਏਲੀਅਨ ਲੈ ਜਾਂਦੇ ਹਨ। ਇਨ੍ਹਾਂ ਸਾਰੀਆਂ ਖਬਰਾਂ ਦਾ ਖੁਲਾਸਾ ਵਿਦੇਸ਼ੀ ਮੀਡੀਏ ਵਿਚ ਕਾਫੀ ਚਰਚਾ ਫੜ ਰਿਹਾ ਹੈ। ਸੱਚ ਕੀ ਹੈ ਅਤੇ ਝੂਠ ਕੀ ਹੈ? ਉਹ ਕੁਦਰਤ ਜਾਣੇ।

Install Punjabi Akhbar App

Install
×