ਪਤੀ-ਪਤਨੀ ਦਾ ਰਿਸ਼ਤੇ ਅੱਗੇ- ਗਲਤੀਆਂ ਛੋਟੀਆਂ ਪਈਆਂ: ਨਿਊਜ਼ੀਲੈਂਡ ‘ਚ ਮਾਰ-ਕੁੱਟ ਦਾ ਸ਼ਿਕਾਰ ਪਤਨੀ ਨੇ ਰਿਸ਼ਤਿਆਂ ਦੀ ਤੰਦ ਬਚਾਉਣ ਲਈ ਅਦਾਲਤ ਅੱਗੇ ਲਾਈ ਗੁਹਾਰ

NZ PIC 14 July-1ਇਥੇ ਦੇ ਇਕ ਖੇਤਰ ਸੈਂਡਰਿੰਗਮ ਵਿਖੇ ਦਲਜੀਤ ਸਿੰਘ ਨਾਂਅ ਦੇ ਪੰਜਾਬੀ ਨੌਜਵਾਨ ਵੱਲੋਂ ਉਸ ਵੇਲੇ ਆਪਣੀ ਪਤਨੀ ਉਤੇ ਗੁੱਸੇ ਹੁੰਦਿਆਂ ਕ੍ਰਿਕਟ ਬੈਟ ਦੇ ਹਮਲਾ ਕਰਕੇ ਸਖਤ ਜ਼ਖਮੀ ਕਰ ਦਿੱਤਾ ਸੀ ਅਤੇ ਮਾਰ ਦੇਣ ਦੀ ਧਮਕੀ ਦਿੱਤੀ ਸੀ, ਜਦੋਂ ਉਹ ਫਲੈਟ ਮੈਟ ਦੇ ਨਾਲ ਇਕੋ ਕੰਬਲ ਦੇ ਵਿਚ ਬੈਠ ਕੇ ਫਿਲਮ ਵੇਖ ਰਹੇ ਸਨ। ਖਬਰਾਂ ਮੁਤਾਬਿਕ ਉਸਨੇ ਆਪਣੀ ਪਤਨੀ ਨੂੰ ਕਮਰੇ ਵਿਚ ਬੁਲਾਇਆ ਸੀ ਪਰ ਉਹ ਫਿਲਮ ਵੇਖ ਰਹੀ ਹੋਣ ਕਰਕੇ ਨਹੀਂ ਗਈ ਅਤੇ ਉਸਨੇ ਗੁੱਸੇ ਦੇ ਵਿਚ ਆ ਕੇ ਜਦੋਂ ਕੰਬਲ ਲਾਹਿਆ ਤਾਂ ਉਸਨੂੰ ਆਪਣੀ ਪਤਨੀ ਉਤੇ ਸ਼ੱਕ ਪਈ। ਇਸ ਦੇ ਨਾਲ ਹੀ ਉਹ ਗੁੱਸੇ ਵਿਚ ਆ ਗਿਆ ਅਤੇ ਉਸਨੇ ਆਪਣੀ ਪਤਨੀ ਦੇ ਸਿਰ ਦੇ ਵਿਚ ਵੀ ਬੈਟ ਮਾਰਿਆਂ ਅਤੇ ਢਿੱਡ ਦੇ ਵਿਚ ਵੀ ਲੱਤਾਂ ਆਦਿ ਮਾਰੀਆਂ। ਫਲੈਟ ਮੈਟ ਨੇ ਐਂਬੂਲੈਂਸ ਬੁਲਾਈ ਸੀ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਉਸਨੇ ਐਂਬਬਲੈਂਸ ਅਤੇ ਪੁਲਿਸ ਨੂੰ ਨਾ ਬੁਲਾਉਣ ਬਾਰੇ ਵੀ ਕਿਹਾ ਸੀ।  ਮਾਰਚ ਮਹੀਨੇ ਅਦਾਲਤ ਨੇ ਦਲਜੀਤ ਸਿੰਘ ਨੂੰ ਦੋਸ਼ੀ ਸਾਬਿਤ ਕੀਤਾ ਸੀ ਅਤੇ ਅੱਜ ਅਦਾਲਤ ਦੇ ਵਿਚ ਇਸ ਨੂੰ ਤਿੰਨ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਕ ਨਿਰਧਾਰਤ ਘੱਟੋ-ਘੱਟ ਸਜ਼ਾ ਪੂਰੀ ਹੋਣ ‘ਤੇ ਇਸਨੂੰ ਭਾਰਤ ਵਾਪਿਸ ਭੇਜ ਦਿੱਤਾ ਜਾਵੇਗਾ।
ਪਤੀ-ਪਤਨੀ ਦੇ ਰਿਸ਼ਤੇ ਅੱਗੇ ਹੋਈਆਂ ਗਲਤੀਆਂ ਪਿੱਛੇ ਹਟਦੀਆਂ ਅਤੇ ਛੋਟੀਆਂ ਹੁੰਦੀਆਂ ਉਦੋਂ ਨਜ਼ਰ ਆਈਆਂ ਜਦੋਂ ਅਦਾਲਤ ਦੇ ਸਾਹਮਣੇ ਦੋਸ਼ੀ ਦਲਜੀਤ ਸਿੰਘ ਪਤਨੀ (ਨਾਂਅ ਗੁਪਤ) ਜਿਸ ਨੂੰ ਕੁੱਟਿਆ ਮਾਰਿਆ ਗਿਆ ਸੀ, ਨੇ ਆਪਣੇ 6 ਸਾਲਾਂ ਦੇ ਵਿਆਹ ਅੰਤਰਾਲ ਅਤੇ ਦੋ ਛੋਟੇ ਬੱਚਿਆਂ ਦਾ ਵਾਸਤਾ ਪਾਉਂਦਿਆਂ ਮਾਣਯੋਗ ਅਦਾਲਤ ਅੱਗੇ ਅਰਜ਼ੀ ਰੱਖੀ ਕਿ ਉਸ ਘਟਨਾ ਦੇ ਵਿਚ ਉਸਦੀ ਵੀ ਗਲਤੀ ਸੀ, ਉਹ ਆਪਣੇ ਇਸ ਰਿਸ਼ਤੇ (ਪਤੀ-ਪਤਨੀ) ਦੀ ਤੰਦ ਤੋੜਨਾਂ ਨਹੀਂ ਚਾਹੁੰਦੀ, ਉਸਦੇ ਇੰਡੀਆ ਰਹਿੰਦੇ ਬੱਚੇ ਆਪਣੇ ਪਾਪਾ ਬਾਰੇ ਪੁੱਛਦੇ ਹਨ। ਉਸਨੇ ਮਾਣਯੋਗ ਜੱਜ ਸਾਹਮਣੇ ਅਪੀਲ ਕੀਤੀ ਕਿ ਉਸਦੇ ਪਤੀ ਨੂੰ ਰਿਹਾਅ ਕਰ ਦਿੱਤਾ ਜਾਵੇ। ਉਸਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਇਕ ਇਕ ਗਲਤੀ ਕਰਕੇ 6 ਸਾਲਾਂ ਦਾ ਰਿਸ਼ਤਾ ਤੋੜ ਲਿਆ ਜਾਵੇ।  ਮਾਣਯੋਗ ਜੱਜ ਨੇ ਉਸਦੀ ਇਸ ਅਰਜ਼ੀ ਉਤੇ ਪੂਰਾ ਗੌਰ ਕੀਤਾ ਪਰ ਲੱਗੇ ਹੋਏ ਦੋਸ਼ਾਂ ਦੇ ਮੱਦੇ ਨਜ਼ਰ ਉਸਨੇ ਕਿਹਾ ਕਿ ਇਸ ਅਪਰਾਧ ਲਈ ਉਸਨੂੰ ਕਾਨੂੰਨ ਮੁਤਾਬਿਕ ਸਜ਼ਾ ਜਰੂਰ ਮਿਲੇਗੀ ਅਤੇ ਨਸੀਹਤ ਕਰਦੇ ਹੋਏ ਕਿਹਾ ਕਿ ਹੁਣ ਉਸਦੀ ਵਾਰੀ ਹੈ ਕਿ ਉਹ ਆਪਣੀ ਪਤਨੀ ਜਿਸਨੇ ਉਸਨੂੰ ਮਾਫ ਕਰ ਦਿੱਤਾ ਹੈ ਦੇ ਲਈ ਕਿੰਨਾ ਦਿਆਲੂ ਹੈ, ਪ੍ਰਤੱਖ ਕਰਕੇ ਵਿਖਾਵੇ। ਮਾਣਯੋਗ ਜੱਜ ਨੇ 4 ਸਾਲ ਦੀ ਥਾਂ ਸਾਢੇ ਤਿੰਨ ਸਾਲ ਦੀ ਸਜ਼ਾ ਦੋਵਾਂ ਪਾਸਿਆਂ ਦੇ ਆਏ ਬਿਆਨਾਂ ਨੂੰ ਸਹੀ ਮੰਨਦਿਆਂ ਦਿੱਤੀ। ਦਲਜੀਤ ਸਿੰਘ ਨੇ ਵੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਅੱਗੇ ਤੋਂ ਉਹ ਅਜਿਹੀ ਗਲਤੀ ਨਹੀਂ ਕਰੇਗਾ।

Install Punjabi Akhbar App

Install
×