ਹੰਟਸਮੈਂਨ ਅਤੇ ਨਵੈਡਾ ਸਟੇਟ ਸੀਨੀਅਰ ਉਲੰਪਿਕ ਵਿੱਚ ਫਰਿਜਨੋ ਦੇ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ।

new doc 2019-10-21 15.23.57_1

ਫਰਿਜਨੋ (ਕੈਲੇਫੋਰਨੀਆਂ) 22 ਅਕਤੂਬਰ ( ਰਾਜ ਗੋਗਨਾ )—ਬੀਤੇਂ ਦਿਨ ਹਰ ਸਾਲ ਦੀ ਤਰਾਂ ਅਕਤੂਬਰ ਵਿੱਚ ਅਮਰੀਕਾ ਦੇ ਯੂਟਾਹ ਸੂਬੇ ਵਿੱਚ ਹੰਟਸਮੈਂਟ ਵਰਲਡ ਸੀਨੀਅਰ ਖੇਡਾਂਅਤੇ ਨਵੈਡਾ ਸੂਬੇ ਵਿੱਚ ਨਵੈਡਾ ਸਟੇਟ ਸੀਨੀਅਰ ਉਲੰਪਿਕ ਗੇਮਾਂ ਕਰਵਾਈਆਂ ਜਾਂਦੀਆਂ ਹਨ। ਇਹਨਾਂ ਖੇਡਾਂ ਵਿੱਚ ਹਰ ਸਾਲ ਸੀਨੀਅਰ ਪੰਜਾਬੀ ਅਕਸਰ ਭਾਗ ਲੈਂਦੇ ਹਨ, ਅਤੇ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਲ ਅਮਰੀਕਾ ਦੀ ਧਰਤੀ ਤੇ ਉੱਚਾ ਕਰਦੇ ਹਨ। ਇਸ ਸਾਲ ਇਹਨਾਂ ਖੇਡਾਂ ਵਿੱਚ ਫਰਿਜਨੋ ਸ਼ਹਿਰ ਦੇ ਚਾਰਪੰਜਾਬੀ ਸੀਨੀਅਰ ਖਿਡਾਰੀਆਂ ਨੇ ਭਾਗ ਲਿਆ ਅਤੇ ਨਵੈਡਾ ਸੀਨੀਅਰ ਉਲੰਪਿਕ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ ਹੈਂਮਰ ਥਰੋ ਵਿੱਚ ਸੋਨੇ ਦਾ ਅਤੇ ਵੇਟ ਥਰੋ ਵਿੱਚਚਾਂਦੀ ਦਾ ਤਗਮਾਂ ਜਿੱਤਿਆ। ਇਹਨਾਂ ਖੇਡਾਂ ਵਿੱਚ ਸੁਖਨੈਂਣ ਸਿੰਘ ਮੁਲਤਾਨੀ ਭੁਲੱਥ ਵਾਲੇ  ਨੇ ਟਰਿਪਲ ਜੰਪ ਵਿੱਚ ਚਾਂਦੀ ਦਾ ਤਗਮਾਂ ਹਾਸਲ ਕੀਤਾ, ਅਤੇ ਕਮਲਜੀਤ ਬੈਨੀਪਾਲ ਨੇ 1500 ਮੀਟਰ ਰੇਸ ਵਿੱਚ ਸੋਨੇ ਦਾ ਤਗਮਾਂ ਆਪਣੇ ਨਾਮ ਕੀਤਾ। ਇੱਥੇ ਵੀ ਦੱਸ ਦੇਈਏ ਕਿ ਨਵੈਡਾ ਸਟੇਟ ਸੀਨੀਅਰ ਉਲੰਪਿਕ ਵਿੱਚ ਤਕਰੀਬਨ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।

ਇਸੇ ਤਰਾਂ ਹੰਟਸਮੈਂਨ ਵਰਲਡ ਸੀਨੀਅਰ ਖੇਡਾਂ ਵਿੱਚ ਪੂਰੀ ਦੁਨੀਆਂ ਦੇ 70 ਦੇਸ਼ਾਂ ਦੇ ਐਥਲੀਟਾ ਨੇ ਹਿੱਸਾ ਲਿਆ ਅਤੇ ਇਹਨਾਂ ਖੇਡਾਂ ਵਿੱਚ ਜਿੱਥੇ ਕਮਲਜੀਤ ਬੈਨੀਪਾਲ ਨੇ 1500 ਵਿੱਚ ਚਾਂਦੀ ਦਾ ਤਗਮਾਂ ਜਿੱਤਿਆ, ਉੱਥੇ ਹੀ ਹਰਦੀਪ ਸਿੰਘ ਸੰਘੇੜਾ ਨੇ ਕਾਂਸੀ ਦਾ ਤਗਮਾਂ ਆਪਣੇ ਨਾਮ ਕੀਤਾ। ਸੁਖਨੈਂਣ ਸਿੰਘ ਨੇ ਟਰਿਪਲਜੰਪ ਵਿੱਚ ਕਾਂਸੀ ਦਾ ਤਗਮਾਂ ਜਿੱਤਿਆ। ਗੁਰਬਖਸ਼ ਸਿੰਘ ਨੂੰ ਸ਼ਾਟ ਪੁੱਟ ਵਿੱਚ ਛੇਵਾਂ ਅਤੇ ਡਿਸਕਸ ਥਰੋ ਵਿੱਚ ਚੌਥਾ ਸਥਾਨ ਹਾਸਲ ਹੋਇਆ। ਇਹ ਪੰਜਾਬੀ ਸੀਨੀਅਰ ਖਿਡਾਰੀ ਆਪਣੇ ਖ਼ਰਚੇ ਤੇ ਅਮਰੀਕਾ ਵਿੱਚ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਲੈਂਦੇ ਨੇ ‘ਤੇ ਪੱਗਾਂ ਬੰਨਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਨੇ, ਇਹਨਾਂ ਦੇ ਇਸ ਉਪਰਾਲੇ ਨਾਲ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਵੀ ਹੁਲਾਰਾ ਮਿਲਦਾ ਹੈ। ਇਹਨਾਂ ਦੀ ਜਿੱਤ ਸਦਕੇ ਫਰਿਜਨੋ ਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ।

Install Punjabi Akhbar App

Install
×