ਨਾਭਾ ਜੇਲ੍ਹ ‘ਚ ਸਿੱਖ ਕੈਦੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ

ਨਾਭਾ, 23 ਫਰਵਰੀ (ਕਰਮਜੀਤ ਸਿੰਘ)- ਪਿਛਲੇ ਦਿਨੀਂ ਹਰਿਮੰਦਰ ਸਾਹਿਬ ਤੋਂ ਆਏ ਗੁਟਕਾ ਸਾਹਿਬ ਨੂੰ ਜੇਲ੍ਹ ਅੰਦਰ ਨਾ ਲੈ ਕੇ ਜਾਣ ‘ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਅਤੇ ਸਿੱਖ ਕੈਦੀਆਂ ਨੇ ਦੋਸ਼ ਲਗਾਏ ਹਨ ਕਿ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਜੇਲ੍ਹ ‘ਚ ਬੰਦ ਪੰਜ-ਪੰਜ ਕੈਦੀਆਂ ਵੱਲੋਂ ਰੋਜ਼ਾਨਾ ਭੁੱਖ ਹੜਤਾਲ ਕੀਤੀ ਗਈ। ਉੱਥੇ ਹੀ ਜੇਲ੍ਹਾਂ ਦੇ ਡੀ.ਆਈ.ਜੀ ਲ਼ਖਮਿੰਦਰ ਸਿੰਘ ਜਾਖੜ ਵੀ ਕੱਲ੍ਹ ਕਾਫ਼ੀ ਸਮਾਂ ਜੇਲ੍ਹ ‘ਚ ਇਸ ਮਾਮਲੇ ਦੀ ਪੜਤਾਲ ਕਰ ਕੇ ਗਏ ਸਨ। ਜਦੋਂ ਇਸ ਸਬੰਧੀ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਗੁਰੂ ਦਾ ਸਿੱਖ ਹਨ ਅਜਿਹਾ ਕੰਮ ਉਨ੍ਹਾਂ ਕੋਈ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਸਿੱਖ ਕੈਦੀਆਂ ਵੱਲੋਂ ਇਸ ਸਹਾਇਕ ਸੁਪਰਡੈਂਟ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×