ਹੁਣ… ਨਿਊ ਸਾਊਥ ਵੇਲਜ਼ ਵਿੱਚ ਜਨਤਕ ਸੇਵਾਵਾਂ ਦੇ ਕਰਮਚਾਰੀ ਉਤਰੇ ਸੜਕਾਂ ਤੇ… ਕੀਤੀ ਹੜਤਾਲ

ਹੁਣੇ ਪਿੱਛੇ ਜਿਹੇ ਹੀ ਨਿਊ ਸਾਊਥ ਵੇਲਜ਼ ਵਿੱਚ ਨਰਸਾਂ ਅਤੇ ਸਿਹਤ ਕਰਮੀਆਂ ਦੀ ਹੜਤਾਲ ਦਾ ਸਾਹਮਣਾ ਰਾਜ ਸਰਕਾਰ ਨੇ ਕੀਤਾ ਹੈ ਅਤੇ ਉਨ੍ਹਾਂ ਦੇ ਤਨਖਾਹ ਅਤੇ ਹੋਰ ਭੱਤਿਆਂ ਆਦਿ ਵਿੱਚ ਇਜ਼ਾਫ਼ਾ ਕਰਨਾ ਸਰਕਾਰ ਦੀ ਮਜਬੂਰੀ ਬਣ ਗਿਆ ਸੀ।
ਨਾਲ ਹੀ ਹੁਣ, ਜਨਤਕ ਸੇਵਾਵਾਂ ਆਦਿ ਦੇ ਕਾਮੇ ਵੀ ਸੜਕਾਂ ਉਪਰ ਉਤਰ ਆਏ ਹਨ ਅਤੇ ਮੰਗ ਉਹੀ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ਆਦਿ ਵਿੱਚ ਇਜ਼ਾਫ਼ਾ ਕੀਤਾ ਜਾਵੇ ਅਤੇ ਕੰਮ ਆਦਿ ਦੀਆਂ ਸਹੂਲਤਾਂ ਵੀ ਬਿਹਤਰ ਬਣਾਈਆਂ ਜਾਣ। ਉਹ ਇਸ ਸਮੇਂ ਉਨ੍ਹਾਂ ਦਆਂ ਤਨਖਾਹਾਂ ਵਿੱਚ 5.2% ਦੇ ਇਜ਼ਾਫ਼ੇ ਦੀ ਗੱਲ ਕਰ ਰਹੇ ਹਨ ਅਤੇ ਇਨ੍ਹਾਂ ਕਰਮਚਾਰੀਆਂ ਵਿੱਚ ਜੇਲ੍ਹ ਦੇ ਗਾਰਡ, ਅਦਾਲਤਾਂ ਦੇ ਸ਼ੈਰਿਫ, ਬੱਚਿਆਂ ਦੀ ਸੁਰੱਖਿਆ ਵਾਲੇ ਅਫ਼ਸਰ, ਸਕੂਲਾਂ ਦੇ ਮਦਦਗਾਰ ਸਟਾਫ ਆਦਿ ਅਤੇ ਉਪਭੋਗਤਾ ਸੇਵਾਵਾਂ ਨਾਲ ਸਬੰਧਤ ਕਰਮਚਾਰੀ ਆਦਿ ਸ਼ਾਮਿਲ ਹਨ।
ਸਿਡਨੀ ਦੀ ਮੈਕੁਆਇਰ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਕਰਮਚਾਰੀ ਇਕੱਠੇ ਹੋ ਗਏ ਹਨ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਸਰਕਾਰ ਵੱਲੋਂ ਨਰਸਾਂ ਅਤੇ ਸਿਹਤ ਕਰਮੀਆਂ ਨੂੰ ਜਿਹੜੀ 3000 ਡਾਲਰਾਂ ਦੀ ਇੱਕਮੁਸ਼ਤ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਪ੍ਰਦਰਸ਼ਨਕਾਰੀ ਉਸ ਤੋਂ ਵੀ ਨਾਰਾਜ਼ ਹਨ ਕਿ ਇਹ ਉਨ੍ਹਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ….? ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਸਿਹਤ ਕਰਮੀਆਂ ਨੇ ਕਰੋਨਾ ਦੀ ਲੜਾਈ ਲੜੀ ਉਥੇ ਹੀ ਹੋਰ ਜਨ ਹਿਤ ਵਿੱਚ ਲੱਗੇ ਕਰਮੀਆਂ ਨੇ ਵੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਹ ਲੜਾਈ ਲੜੀ ਹੈ ਅਤੇ ਇਹ ਮੁਆਵਜ਼ਾ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਣਾ ਬਣਦਾ ਹੈ।

Install Punjabi Akhbar App

Install
×