ਕੋਵਿਡ-19 ਵੈਕਸਿਨ ਵਿਰੁੱਧ ਮੈਲਬੋਰਨ ਵਿੱਚ ਉਤਰੇ ਸੈਂਕੜੇ ਲੋਕ

(ਦ ਏਜ ਮੁਤਾਬਿਕ) ਸਾਊਥ ਯਾਰਾ ਦੇ ਫਾਕਨਰ ਪਾਰਕ ਵਿਖੇ ਅੱਜ ਸੈਂਕੜੇ ਦੀ ਤਾਦਾਦ ਵਿੱਚ ਲੋਕ ਕੋਵਿਡ-19 ਵੈਕਸੀਨ ਦੇ ਵਿਰੋਧ ਵਿੱਚ ਇਕੱਠੇ ਹੋ ਗਏ ਅਤੇ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਇਹ ਲੋਕ ਕਰੋਨਾ ਵਾਲ ਬਿਮਾਰੀ ਦੀ ਧਾਰਨਾ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਲੱਗੇ ਹਨ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦਾ ਕੋਈ ਵਿਗਿਆਨਿਕ ਸਬੂਤ ਹੈ ਹੀ ਨਹੀਂ ਅਤੇ ਬੇਵਜਹ ਅਤੇ ਜਾਂ ਫੇਰ ਕਿਸੇ ਖਾਸ ਮਕਸਦ ਦੇ ਤਹਿਤ ਇਸ ਬਿਮਾਰੀ ਦੇ ਨਾਮ ਨੂੰ ਲੋਕਾਂ ਉਪਰ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ ਅਤੇ ਅਜਿਹੀ ਬਿਮਾਰੀ ਦੀ ਦਵਾਈ ਦੇ ਨਾਲ ਨਾਲ ਕੁੱਝ ਹੋਰ ਹੀ ਲੋਕਾਂ ਅੰਦਰ ਇੰਜੈਕਟ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਉਹ ਲੋਕ ਆਲੋਚਨਾ ਕਰਦੇ ਹਨ ਅਤੇ ਆਪਣੇ ਸਰੀਰ ਨਾਲ ਕਿਸੇ ਕਿਸਮ ਦੀ ਬੇਵਜਹ ਛੇੜਛਾੜ ਤੋਂ ਇਨਕਾਰ ਕਰਦੇ ਹਨ। ਪੁਲਿਸ ਵੱਲੋਂ ਜਦੋਂ ਇਨ੍ਹਾਂ ਲੋਕਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਕੁੱਝ ਤਰਲ ਪਦਾਰਥ ਵੀ ਪੁਲਿਸ ਉਪਰ ਸੁੱਟੇ ਜਿਨ੍ਹਾਂ ਨਾਲ ਕਿ ਪੁਲਿਸ ਅਧਿਕਾਰੀਆਂ ਦੇ ਚਿਹਰਿਆਂ ਉਪਰ ਚੁਭਨ ਦਾ ਅਹਿਸਾਸ ਵੀ ਹੋਇਆ। ਪਹਿਲੇ ਹੀ ਬੁਲਾਰੇ ਨੇ ਲਾਊਡ ਸਪੀਕਰ ਉਪਰ ਗੱਜ ਕੇ ਕਿਹਾ ਕਿ ਕਰੋਨਾ ਨਾਮ ਦੀ ਬਿਮਾਰੀ ਅਤੇ ਇਸ ਦੀ ਦਵਾਈ, ਕੁੱਝ ਫਾਰਮਾ ਕੰਪਨੀਆਂ ਵੱਲੋਂ ਹਊਆ ਬਣਾਈ ਗਈ ਹੈ ਅਤੇ ਭਵਿੱਖ ਵਿੱਚ ਇਸ ਦੀ ਬਹੁਤ ਜ਼ਿਆਦਾ ਮਾੜੀ ਦੁਰਵਰਤੋਂ ਹੋ ਸਕਦੀ ਹੈ ਅਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਵਿਕੇ ਹੋਏ ਮੀਡੀਆ ਵੱਲੋਂ ਵੀ ਇਸ ਬਿਮਾਰੀ ਨੂੰ ਬਹੁਤ ਭਿਆਨਕ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਸਾਰੇ ਕੰਮਾਂ ਅੰਦਰ ਸਮੇਂ ਦੀਆਂ ਸਰਕਾਰਾਂ ਵੀ ਮਿਲੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਲੜਾਈ ਦਾ ਇਹ ਨਵੇਕਲਾ ਢੰਗ ਕੱਢਿਆ ਗਿਆ ਹੈ ਜਿਸ ਵਿੱਚ ਕਿ ਇੱਕ ਅਜੀਬ ਜਿਹੇ ਡਰ ਦਾ ਮਾਹੌਲ ਸਿਰਜਿਆ ਗਿਆ ਹੈ ਅਤੇ ਅਜਿਹੀ ਬਿਮਾਰੀ ਦਾ ਡਰ ਫੈਲਾਇਆ ਗਿਆ ਹੈ ਜਿਸ ਦਾ ਕਿ ਵਿਗਿਆਨਿਕ ਤੌਰ ਤੇ ਕੋਈ ਵਜੂਦ ਹੀ ਨਹੀਂ ਹੈ। ਬੁਲਾਰਿਆਂ ਵਾਲੀ ਸਟੇਜ ਉਪਰ ਆਜ਼ਾਦ ਐਮ.ਪੀ. ਕੈਥਰੀਨ ਕਮਿੰਗਜ਼ ਨੇ ਵੀ ਆਪਣਾ ਭਾਸ਼ਣ ਦਿੱਤਾ ਅਤੇ ਕਿਹਾ ਕਿ ਉਹ ਇਸ ਵੈਕਸੀਨ ਦੇ ਵਿਰੁੱਧ ਨਹੀਂ ਹਨ ਸਗੋਂ ਇਸ ਗੱਲ ਦੇ ਵਿਰੁੱਧ ਹਨ ਕਿ ਲੋਕਾਂ ਨੂੰ ਇਸ ਦਵਾਈ ਲੈਣ ਜਾਂ ਨਾ ਲੈਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਜੋ ਕਿ ਲੋਕਾਂ ਦਾ ਮੌਲਿਕ ਅਧਿਕਾਰ ਹੈ। ਪਰੰਤੂ ਜਿਵੇਂ ਹੀ ਉਨ੍ਹਾਂ ਨੇ ਕਿਹਾ ਕਿ ਭੀੜ ਆਪਣੀ ਸਰੀਰਕ ਦੂਰੀ ਨੂੰ ਬਣਾ ਕੇ ਰੱਖੇ ਤਾਂ ਭੀੜ ਵਿੱਚ ਹਰ ਕੋਈ ਉਨ੍ਹਾਂ ਦੇ ਖ਼ਿਲਾਫ਼ ਹੋ ਗਿਆ ਅਤੇ ਉਨ੍ਹਾਂ ਦੇ ਹੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਵੀ ਚਿਤਾਵਨੀਆਂ ਦਿੱਤੀਆਂ ਗਈਆਂ ਕਿ ਸਭ ਲੋਕ 20-20 ਦੇ ਗਰੁੱਪਾਂ ਵਿੱਚ ਹੋ ਜਾਣ ਅਤੇ ਆਪਣੀਆਂ ਵਾਜਿਬ ਦੂਰੀਆਂ ਬਣਾ ਕੇ ਰੱਖਣ, ਪਰੰਤੂ ਪੁਲਿਸ ਦੀਆਂ ਸਾਰੀਆਂ ਚਿਤਾਵਨੀਆਂ ਨੂੰ ਭੀੜ ਵੱਲੋਂ ਅਣਗੌਲਿਆ ਕਰ ਦਿੱਤਾ ਗਿਆ ਅਤੇ ਭਾਸ਼ਣਬਾਜ਼ੀ ਅਤੇ ਨਾਆਰਾਬਾਜ਼ੀ ਜਾਰੀ ਰੱਖੀ ਗਈ।

ਭੀੜ ਵਿਚਲੇ ਲੋਕਾਂ ਦੀ ਦਲੀਲ ਇਹ ਵੀ ਹੈ ਕਿ ਕਿਸੇ ਵੀ ਦਵਾਈ ਨੂੰ ਜਨਤਕ ਤੌਰ ਉਪਰ ਇਸਤੇਮਾਲ ਕਰਨ ਲਈ ਘੱਟੋ ਘੱਟ 3 ਸਾਲ ਦਾ ਸਮਾਂ ਲੱਗਦਾ ਹੈ ਤਾਂ ਜੋ ਉਸ ਨਾਲ ਹੋਣ ਵਾਲੇ ਸਾਈਡ ਇਫੈਕਟ ਆਦਿ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦੇ ਉਪਚਾਰ ਲਈ ਉਪਰਾਲੇ ਕੀਤੇ ਜਾ ਸਕਣ ਅਤੇ ਇਸ ਕਰੋਨਾ ਨਾਮ ਦੀ ਬਿਮਾਰੀ ਦੀ ਦਵਾਈ ਮਹਿਜ਼ ਕੁੱਝ ਮਹੀਨਿਆਂ ਵਿੱਚ ਹੀ ਤਿਆਰ ਕਰ ਲਈ ਗਈ ਹੈ ਅਤੇ ਇਸਦੀ ਟੈਸਟਿੰਗ ਕਰਕੇ ਇਸਨੂੰ ਸਹੀ ਦੱਸਦਿਆਂ ਹੋਇਆਂ ਜਨਤਕ ਤੌਰ ਉਪਰ ਇਸਦਾ ਵਿਤਰਣ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਵਿਤਰਣ ਲਾਜ਼ਮੀ ਕਰਨ ਲਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਾਕ ਤੇ ਵੀ ਰੱਖਿਆ ਜਾ ਰਿਹਾ ਹੈ ਜੋ ਕਿ ਸਰਾਸਰ ਨਾਜਾਇਜ਼ ਹੈ।

Install Punjabi Akhbar App

Install
×