ਸਰਕਾਰ ਦੀਆਂ ਮਨਾਹੀਆਂ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਕੀਤਾ ਦੇਸ਼ ਅੰਦਰ ਪ੍ਰਦਰਸ਼ਨ

(ਐਸ.ਬੀ.ਐਸ.) ਬੀਤੇ ਕੱਲ੍ਹ ਸ਼ਨਿਚਰਵਾਰ ਨੂੰ, ਰਫੂਜੀਆਂ ਅਤੇ ਸ਼ਰਨਾਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਸਿਡਨੀ, ਮੈਲਬੋਰਨ ਅਤੇ ਬ੍ਰਿਸਬੇਨ ਅੰਦਰ ਸੈਂਕੜੇ ਲੋਕਾਂ ਵੱਲੋਂ ਸਰਕਾਰ ਦੀਆਂ ਲਾਗੂ ਕੀਤੀਆਂ ਮਨਾਹੀਆਂ ਦੇ ਬਾਵਜੂਦ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਹਨ। ਸਿਡਨੀ ਵਿੱਚ ਟਾਊਨ ਹਾਲ ਦੇ ਸਾਹਮਣੇ ਖੜ੍ਹੇ ਹੋ ਕੇ 70 ਦੇ ਕਰੀਬ ਲੋਕਾਂ ਨੇ ਰੈਲੀ ਦੀ ਤਰ੍ਹਾਂ ਪ੍ਰਦਰਸ਼ਨ ਕੀਤੇ ਅਤੇ -ਰਫੂਜੀ ਕੇਦੀਆਂ ਨੂੰ ਰਿਹਾ ਕਰੋ ਆਦਿ ਵਰਗੀਆਂ ਨਾਅਰੇਬਾਜ਼ੀਆਂ ਵੀ ਕੀਤੀਆਂ। ਪੁਲਿਸ ਦੇ 100 ਦੇ ਕਰੀਬ ਜਵਾਨ ਪੂਰੀ ਮੁਸਤੈਦੀ ਨਾਲ ਇੱਥੇ ਮੋਜੂਦ ਸਨ ਅਤੇ ਇਨਾ੍ਹਂ ਵਿੱਚ ਘੋੜਸਵਾਰ ਵੀ ਸਨ। ਸਿਡਨੀ ਸੀ.ਬੀ.ਡੀ. ਵਿੱਚ ਵੀ ਸ਼ੁਕਰਵਾਰ ਦੀ ਰਾਤ ਨੂੰ ਕੁੱਝ ਲੋਕਾਂ ਨੇ ਇਕੱਠੇ ਹੋਣ ਕੀ ਕੋਸ਼ਿਸ਼ ਕੀਤੀ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਭਾਰੀ ਸੰਖਿਆ ਵਿੱਚ ਮੌਜੂਦ ਹੋਣ ਕਾਰਨ ਇਹ ਇਕੱਠ ਸਫ਼ਲ ਨਾ ਹੋ ਸਕਿਆ। ਮੈਲਬੋਰਨ ਅੰਦਰ ਘੱਟੋ ਘੱਟ ਅੱਠ ਥਾਵਾਂ ਉਪਰ ਇਹ ਪ੍ਰਦਰਸ਼ਨ ਉਲੀਕੇ ਗਏ ਸਨ ਅਤੇ ਇਨ੍ਹਾਂ ਵਿੱਚ ਮਾਂਤਰਾ ਪ੍ਰੈਸਟਨ, ਮੈਲਬੋਰਨ ਇਮੀਗ੍ਰੇਸ਼ਨ ਟਰਾਂਜਿਟ ਅਕਮੋਡੇਸ਼ਨ, ਬਾਰਡਰ ਫੋਰਸ ਆਫਿਸ ਡਾਕਲੈਂਡਜ਼, ਕੈਸਲਡਨ ਪਲੇਸ ਇਮੀਗ੍ਰੇਸ਼ਨ ਆਫਿਸ, ਲਿਬਰਲ ਪਾਰਟੀ ਹੈਡਕੁਆਰਟਰ, ਸਟੇਟ ਲਾਇਬ੍ਰੇਰੀ, ਸਟੇਟ ਪਾਰਲੀਮੈਂਟ ਅਤੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟਗ ਦਾ ਆਫਿਸ ਆਦਿ ਸ਼ਾਮਿਲ ਸਨ। ਪੂਰੀਆਂ ਥਾਵਾਂ ਉਪਰ 200 ਤੋਂ ਉਪਰ ਲੋਕਾਂ ਨੇ ਪ੍ਰਦਰਸ਼ਨ ਕੀਤਾ। ਬ੍ਰਿਸਬੇਨ ਅੰਦਰ ਵੀ 300 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤੇ।

Install Punjabi Akhbar App

Install
×